EDITORIAL : ਆ ਗਿਆ ਕੇਜਰੀਵਾਲ, ਸੰਭਲਝਾ ਚੰਨੀ ਸਰਕਾਰ:: ਹਥਿਆ ਸਕਦੇ ਨੇ ਪੰਜਾਬ ਦੇ ਭਖਦੇ ਮੁੱਦੇ, ਚੰਨੀ ਸਰਕਾਰ ਲਈ ਸ਼ੁਭ ਸੰਕੇਤ ਨਹੀਂ

EDITOR ADESH PARMINDER SINGH (CDT NEWS HOSHIARPUR) : ਚਾਹੇ ਮੀਡਿਆ ਤੇ ਗੋਦੀ ਮੀਡਿਆ ਤੇ ਨਾਲ ਹੀ ਖ਼ਾਨਦਾਨੀ ਕਾਂਗ੍ਰੇਸੀ ਆਪਣੇ ਦਾਗੀ ਰਿਸ਼ਤੇਦਾਰਾਂ ਨੂੰ ਬਚਾਣ ਲਈ ਨਵਜੋਤ ਸਿੱਧੂ ਨੂੰ ਪਿੱਟੀ ਜਾਣ ਤੇ ਰਾਹੁਲ ਗਾਂਧੀ ਦੇ ਗੋਡੇ ਹੱਥ ਲਗਾ ਕੇ ਚੰਨੀ ਸਾਹਿਬ ਹੁਣ ਨਵਜੋਤ ਸਿੱਧੂ ਨੂੰ ਨਸੀਹਤ ਦੇਣ ਕਿ ਪਾਰਟੀ ਸਭ ਤੋਂ ਸ਼ਿਰੋਮਣੀ ਹੁੰਦੀ ਹੈ ਤੇ ਸਿੱਧੂ ਨੂੰ ਬੈਠਕੇ ਗੱਲ ਕਰਨੀ ਚਾਹੀਦੀ ਸੀ ਪਰ ਕੀ  ਇਹ ਗੱਲ ਚੰਨੀ ਸਾਹਿਬ ਨੂੰ ਮੁਖ ਮੰਤਰੀ ਬਣਨ ਤੋਂ  ਚੇਤੇ ਆਈ ।
 
ਜੇ ਮੁਖ ਮੁਦਿਆਂ ਤੋਂ ਭਟਕ ਕੇ ਦਾਗੀ ਮੰਤਰੀ ਤੇ ਅਫਸਰ ਹੀ ਲਗਾਣੇ ਸਨ ਤਾਂ ਕੈਪਟਨ ਦੇ ਪੰਜ ਰਤਨ ਬਦਲਣ ਦੀ ਲੋੜ ਕੀ ਸੀ.  ਜੇ ਆਮ ਲੋਕਾਂ ਦੇ ਹਿੱਤਾਂ ਤੋਂ ਪਾਰਟੀ ਸ਼ਿਰੋਮਣੀ ਹੁੰਦੀ ਤਾਂ ਬਾਦਲ ਪੰਜਾਬ ਚ ਤੀਜੇ ਸਥਾਨ ਤੇ ਨਾ ਡਿਗਦੇ। 
ਨਵਜੋਤ ਸਿੱਧੂ ਵੀ ਪ੍ਰਧਾਨ ਬਣਨ ਤੋਂ ਬਾਅਦ ਦਾਗੀ ਵਿਧਾਇਕਾਂ ਦੇ ਘਰ ਤੁਰਿਆ ਫਿਰਦਾ ਸੀ ਪਰ ਉਹ ਤਾਂ ਸੰਭਾਲ ਗਿਆ ਤੇ ਪੰਜਾਬ ਦੇ ਹਿੱਤ ਵੇਖਦੇ ਹੋਏ ਅਸਤੀਫਾ ਵਗਾਹ ਮਾਰਿਆ। 
 
ਪਰ ਕੈਪਟਨ ਤੇ ਬਾਦਲਾਂ ਦੀਆਂ ਜਿਹੜੀਆਂ ਠੀਕਰੀਆਂ ਚੰਨੀ ਸਾਹਿਬ ਨੇ ਆਪਣੇ ਰਾਜ ਚ ਫਿੱਟ ਕੀਤੀਆਂ ਹਨ ਤੇ ਅਸਲ ਮੁਦਿਆਂ ਤੋਂ ਭਟਕ ਗਏ ਜਾਪਦੇ ਨੇ, ਉਸ ਵਰਤਾਰੇ ਨੂੰ ਦੇਖ ਕੇ ਸੂਬੇ ਦੇ ਲੋਕ ਅੰਦਰੋਂ ਅੰਦਰੀ ਖਿਝੇ ਪਏ ਹਨ. ਪਾਰਟੀ ਉਪਰ ਨਹੀਂ ਹੋ ਸਕਦੀ ਬੰਦੇ ਦਾ ਕਿਰਦਾਰ ਤੇ ਆਚਰਣ ਸੱਭ ਤੋਂ ਉਪਰ ਹੁੰਦਾ ਹੈ  ।  ਲੋਕ ਪਾਰਟੀਆਂ ਨੂੰ ਭੁੱਲ ਜਾਂਦੇ ਹਨ ਪਰ ਕਿਰਦਾਰ ਨੂੰ ਕਦੇ ਨਹੀਂ ਭੁਲਦੇ। ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਬੇਅਦਬੀ ਦੇ ਮੁਦੇ ਕਾਰਣ ਲੋਕਾਂ ਨੇ ਬਾਦਲ ਦਲ ਨੂੰ ਤੀਜੇ ਨੰਬਰ ਤੇ ਧੱਕਿਆ ਤੇ ਗੁਟਕੇ ਦੀ ਝੂਠੀ ਸਹੋਂ ਖਾਣ ਵਾਲੇ  ਇਕ ਥਾਂ ਤੇ ਸਥਿਰ ਰਹਿਣ ਵਾਲੇ ਮਹਾਰਾਜਾ ਨੂੰ ਅਸਤੀਫਾ ਦੇਣਾ ਪੈ ਗਿਆ। ਹਾਲੇ ਵੀ ਵਕਤ ਹੈ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।  
 
ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਏਅਰ ਪੋਰਟ ਤੋਂ ਉੱਤਰਦਿਆਂ ਹੀ ਵੱਡੇ ਸਵਾਲ ਉਠਾਏ ਹਨ। ਕਾਂਗਰਸ ਉੱਪਰ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਸਥਿਰ ਸਰਕਾਰ ਦੇਵੇਗੀ। ਸਿਰਫ ਚਾਰ ਮਹੀਨੇ ਬਾਕੀ ਹਨ. 
ਉਨ੍ਹਾਂ ਨੇ ਕਿਹਾ ਕਿ  ਚੰਨੀ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ 5 ਚੀਜ਼ਾਂ ਮੰਗ ਰਹੇ ਹਨ। ਉਸ ਨੂੰ ਉਨ੍ਹਾਂ ‘ਤੇ ਤੁਰੰਤ ਕੰਮ ਕਰਨਾ ਚਾਹੀਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਇਲਜ਼ਾਮ ਲੱਗ ਰਹੇ ਹਨ ਕਿ ਦਾਗੀ ਮੰਤਰੀਆਂ ਨੂੰ ਲਿਆਂਦਾ ਗਿਆ ਹੈ। ਦਾਗੀ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਖਿਲਾਫ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਬਿਜਲੀ ਸਮਝੌਤੇ ਰੱਦ ਕੀਤੇ ਜਾਣ । ਲੱਗਦਾ ਇੰਝ ਹੈ ਕਿ ਕਲ ਤੁਹਾਡੀਆਂ ਗ਼ਲਤੀਆਂ ਚਾਹੇ ਤੁਹਾਡੀ ਸੁਪਰੀਮੋ ਪਾਰਟੀ ਕਰਕੇ ਹੋਣ ਕੇਜਰੀਵਾਲ ਮੌਕਾ ਨਹੀਂ ਖੁੰਝਗਾ।  

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply