UPDATED : ਇੰਸਪੈਕਟਰ ਜਨਰਲ ਪੁਲਿਸ ਵੱਲੋਂ ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗ

Advertisements
ਇੰਸਪੈਕਟਰ ਜਨਰਲ ਪੁਲਿਸ ਵੱਲੋਂ ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗ
ਹਰਿਆਣਾ / ਹੁਸ਼ਿਆਰਪੁਰ (ਆਦੇਸ਼ )
ਅੱਜ ਸ੍ਰੀ ਕੌਸਤਵ ਸ਼ਰਮਾ ਆਈ.ਪੀ.ਐਸ., ਇੰਸਪੈਕਟਰ
ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਵੀ.ਆਈ.ਪੀ. ਡਿਉਟੀ ਦੇ ਸਬੰਧ ਵਿੱਚ ਜਿਲ੍ਹਾ
ਹੁਸ਼ਿਆਰਪੁਰ ਵਿਖੇ ਆਏ ਹੋਏ ਸੀ, ਜਿਹਨਾਂ ਵੱਲੋਂ ਥਾਣਾ ਹਰਿਆਣਾ ਦੀ ਅਤੇ ਸਾਂਝ ਕੇਦਰ,
ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ
ਥਾਣੇ ਦੀ ਬਿਲਡਿੰਗ ਦੀ ਸਫਾਈ ਅਤੇ ਥਾਣੇ ਦੇ ਰਿਕਾਰਡ ਨੂੰ ਮਨਟੇਨ ਰੱਖਣ ਲਈ ਹਦਾਇਤਾਂ
ਦਿੱਤੀਆ ਗਈਆ ਅਤੇ ਬਾਅਦ ਵਿੱਚ ਥਾਣਾ ਵਿੱਚ ਤਾਇਨਾਤ ਕਰਮਚਾਰੀਆ ਦੀਆ ਮੁਸ਼ਕਿਲਾਂ
ਸੁਣੀਆ ਗਈਆ ।

ਇਸ ਤੋਂ ਇਲਾਵਾ ਆ ਰਹੇ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ
ਕਰਮਚਾਰੀਆ ਨੂੰ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਨਾਲ ਕਰਨ ਅਤੇ ਆਮ ਜਨਤਾ ਨਾਲ
ਵਧੀਆ ਤਰੀਕੇ ਨਾਲ ਵਰਤਾਓ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਚੈਕਿੰਗ ਦੌਰਾਨ ਸ੍ਰੀਮਤੀ
ਅਮਨੀਤ ਕੌਂਡਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ, ਵੀ ਹਾਜਿਰ
ਸਨ।
Advertisements

Related posts

Leave a Comment