UPDATED : ਪਿੰਡ ਦਾਰਾਪੁਰ : ਪਲਸਰ ਮੋਟਰਸਾਈਕਲ ਤੇ ਆਈ ਲੁਟੇਰੀ ਲੜਕੀ ਨੇ ਦੁਕਾਨਦਾਰ ਦੇ ਲੱਤ ਮਾਰ ਕੇ ਨਕਦੀ ਲੁੱਟੀ, ਤੇਜ ਰਫਤਾਰ ਨਾਲ ਫਰਾਰ CLICK HERE: READ MORE

Advertisements

ਦਾਰਾਪੁਰ: ਪੁਲਿਸ ਪ੍ਰਸ਼ਾਸਨ ਤੋਂ ਬੇਖੌਫ ਪਲਸਰ ਸਵਾਰ ਲੁਟੇਰੀ ਲੜਕੀ ਵੱਲੋਂ  ਦੁਕਾਨਦਾਰ ਨੂੰ  ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਜੇਬ ਵਿਚ 9 ਹਜਾਰ ਦੇ ਕਰੀਬ ਨਕਦੀ ਤੇ ਡਰਾਇਵਿੰਗ ਲਾਇਸੈਂਸ ਸੀ ਜੋ ਲੁਟੇਰੀ ਨੇ ਝਪਟ ਲਿਆ । ਲੁੱਟ ਖੋਹ ਦਾ ਸ਼ਿਕਾਰ ਹੋਏ ਦਲਬੀਰ ਸਿੰਘ ਨਿਵਾਸੀ ਦਾਰਾਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਿੰਡ ਦਾਰਾਪੁਰ ਵਿਖੇ ਕਰਿਆਨਾ ਤੇ ਸਬਜ਼ੀ ਦੀ ਦੁਕਾਨ ਹੈ ਤੇ ਉਹ ਰੋਜ਼ਾਨਾ ਹੀ ਸਮਾਨ ਲੈਣ ਲਈ ਆਉਂਦਾ ਹੈ।

Advertisements

ਦੁਕਾਨਦਾਰ ਅਨੁਸਾਰ ਜਦੋਂ ਸਬਜੀ ਮੰਡੀ ਤੋਂ ਸਮਾਨ ਲੈ ਕੈ ਆਪਣੇ ਮੋਟਰਸਾਈਕਲ ਤੇ ਕਰਿਆਨੇ ਦਾ ਸਮਾਨ ਲੈਣ ਬਜਾਰ ਜਾ ਰਿਹਾ ਸੀ ਤਾਂ ਪੰਜਾਬ ਨੈਸ਼ਨਲ ਬੈਂਕ ਨਜਦੀਕ ਪਹੁੰਚਣ ਤੇ ਪਿਛੋਂ ਆਏ ਪਲਸਰ ਸਵਾਰ ਲੜਕਾ ਤੇ ਲੜਕੀ, ਜਿਨ੍ਹਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ, ਉਸ ਦੀ ਜੇਬ ਨੂੰ ਝਪਟਾ ਮਾਰ ਲਿਆ ਤੇ ਨਾਲ ਹੀ ਲੱਤ ਮਾਰ ਕੇ ਉਸ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਤੇਜ ਰਫਤਾਰ ਨਾਲ ਫਰਾਰ ਹੋ ਗਏ। ਝਪਟਮਾਰੀ ਦਾ ਸ਼ਿਕਾਰ ਦਲਬੀਰ ਸਿੰਘ ਅਨੁਸਾਰ ਉਸ ਨੇ ਕੁਝ ਦੂਰੀ ਤਕ ਪਿੱਛਾ ਵੀ ਕੀਤਾ ਪਰ  ਝਪਟਮਾਰ ਤੇਜ ਰਫਤਾਰ ਨਾਲ ਫਰਾਰ ਹੋ ਗਈ ।

ਉਸ ਨੇ ਦੱਸਿਆ ਕਿ ਜੇਬ ‘ਚ 9 ਹਜਾਰ ਦੇ ਕਰੀਬ ਨਕਦੀ ਤੇ ਡਰਾਇਵਿੰਗ ਲਾਇਸੈਂਸ ਸੀ, ਜੋ ਝਪਟ ਲਿਆ। ਦੁਕਾਨਦਾਰ ਵੱਲੋਂ ਘਟਨਾ ਸਬੰਧੀ ਪੁਲਿਸ ਚੌਂਕੀ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। 

Advertisements

Related posts

Leave a Comment