UPDATED : ਤਿੰਨ ਗਊਆਂ ਨੂੰ ਸਿਰ ’ਤੇ ਹਥੌੜੇ ਨਾਲ ਵਾਰ ਕਰ ਕੇ ਮਾਰ ਦਿੱਤਾ, ਇਕ ਗਾਂ ਅੱਧਮਰੀ ਹਾਲਤ ਵਿਚ ਜਦਕਿ ਚਾਰ ਨੂੰ ਬਚਾ ਲਿਆ

Advertisements

ਗੁਰਦਾਸਪੁਰ : ਧਾਰੀਵਾਲ ਵਿਚ  ਪੁਲਿਸ ਨੇ  11 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਕੇਸ ਦਰਜ ਕੀਤਾ ਹੈ। ਸਾਰੇ ਮੁਲਜ਼ਮ ਧਾਰੀਵਾਲ ਦੇ ਪਿੰਡ ਕਲਿਆਣਪੁਰ ਤੇ ਬਦੇਸ਼ਾ ਪਿੰਡ ਦਰਮਿਆਨ ਆਉਣ ਵਾਲੇ ਰਸਤੇ ਵਿਚ ਚੱਲ ਰਹੇ ਹੱਡਾਰੋੜੀ ਬੁੱਚੜਖਾਨੇ ਵਿਚ ਜਿੰਦਾ ਗਊਆਂ ਨੂੰ ਮਾਰ ਰਹੇ ਸਨ।

Advertisements

ਮੁਲਜ਼ਮਾਂ ਨੇ ਤਿੰਨ ਗਊਆਂ ਨੂੰ ਸਿਰ ’ਤੇ ਹਥੌੜੇ ਨਾਲ ਵਾਰ ਕਰ ਕੇ ਮਾਰ ਦਿੱਤਾ ਸੀ। ਇਕ ਗਾਂ ਅੱਧਮਰੀ ਹਾਲਤ ਵਿਚ ਸੀ ਜਦਕਿ ਚਾਰ ਨੂੰ ਬਚਾ ਲਿਆ ਗਿਆ। ਗਾਵਾਂ ਨੂੰ ਉਨ੍ਹਾਂ ਦੀ ਨੱਕ ਦੇ ਅੰਦਰ ਤੋਂ ਰੱਸੀ ਤੇ ਪੈਰਾਂ ਨਾਲ ਵੀ ਬੰਨ੍ਹਿਆ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਬਾਅਦ ਗਾਵਾਂ ਨੂੰ ਪਸ਼ੂ ਹਸਪਤਾਲ ਪਹੁੰਚਾਇਆ ਹੈ। ਮ੍ਰਿਤਕ ਗਾਵਾਂ ਦਾ ਪੋਸਟਮਾਰਟਮ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Advertisements

Related posts

Leave a Comment