ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 2ਕਵਾਟਿੰਲ 53 ਕਿਲੋ ਡੋਡਿਆਂ ਸਣੇ ਦੋ ਕਾਬੂ

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 2ਕਵਾਟਿੰਲ 53 ਕਿਲੋ ਡੋਡਿਆਂ ਸਣੇ ਦੋ ਕਾਬੂ
ਹੁਸ਼ਿਆਰਪੁਰ/ਮਾਹਿਲਪੁਰ ਮਾਨਯੋਗ ਸ੍ਰੀਮਤੀ ਅਪਨੀਤ ਕੌਂਡਲ ਸੀਨੀਅਰ ਪੁਲਿਸ ਅਫਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਪੀਡੀ ਰਵਿੰਦਰਪਾਲ ਸਿੰਘ ਸਿੱਧੂ ਸ੍ਰੀ ਮਨਦੀਪ ਸਿੰਘ ਐੱਸ ਪੀ ਪੀ ਸੀ ਆਈ ਜੀ ਅਤੇ ਤੁਸ਼ਾਰ ਗੁਪਤਾ ਆਈ ਪੀ ਐੱਸ ਏ ਐੱਸ ਪੀ ਸਬ ਡਵੀਜ਼ਨ ਗੜਸ਼ੰਕਰ ਪ੍ਰੇਮ ਸਿੰਘ ਡੀਐਸਪੀ ਐੱਨਡੀਪੀਐੱਸ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਇਲਾਕਾ ਚੱਬੇਵਾਲ ਦੇ ਏਰੀਏ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਗਈ ਗੲੀ ਮੁਹਿੰਮ ਤਹਿਤ ਐੱਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਜਦੋਂ ਐੱਸ ਆਈ ਹਰਪ੍ਰੇਮ ਸਿੰਘ
ਮੁੱਖ ਅਫਸਰ ਥਾਣਾ ਚੱਬੇਵਾਲ ਹੁਸ਼ਿਆਰਪੁਰ ਸਮੇਤ ਪਾਰਟੀ ਦੇ ਸਰਕਾਰੀ ਗੱਡੀ ਤੇ ਸਵਾਰ ਹੋ ਕੇ ਚੈਕਿੰਗ ਕਰਨ ਦੌਰਾਨ ਉਨ੍ਹਾਂ ਨੂੰ ਦਾਣਾ ਮੰਡੀ ਬਾੜੀਆਂ ਕਲਾਂ ਪੁੰਹਚਣ ਤੇ ਉਨ੍ਹਾਂ ਨੂੰ ਖ਼ਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲੈਂਬਰ ਦਾਸ
ਪਿੰਡ ਬਾੜੀਆਂ ਕਲਾਂ ਥਾਣਾ ਹੁਸ਼ਿਆਰਪੁਰ ਨੇ ਆਪਣੇ ਘਰ ਵਿੱਚ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਮੰਗਵਾ ਕੇ ਰੱਖੇ ਹੋਏ ਹਨ ਜਿਸ ਤੇ ਐੱਸ ਐੱਚ ਓ ਨੇ ਸਮੇਤ ਕਰਮਚਾਰੀਆਂ ਦੇ ਬਲਵਿੰਦਰ ਸਿੰਘ ਦੇ ਘਰ ਰੇਡ ਕਰਕੇ ਤਲਾਸ਼ੀ ਲੈਣ ਤੇ ਘਰ ਵਿੱਚ ਬਣੇ ਇਕ ਕਮਰੇ ਦੀ ਜ਼ਮੀਨ ਵਿੱਚ ਪਲਸਾਟਿਕ ਦੇ ਵੱਖ-ਵੱਖ ਥੇਲਿਆਂ ਵਿੱਚ 2 ਕੰਵਟਿਲ ਚੂਰਾ ਪੋਸਤ ਬਰਾਮਦ ਹੋਇਆ ਪੁਲਿਸ ਵੱਲੋਂ ਦੋਸ਼ੀ ਨੂੰ ਫੜਕੇ ਉਸ ਖਿਲਾਫ ਐੱਨ ਡੀ ਪੀ ਐੱਸ 15-61-85 ਮੁਕਦਮਾ ਨੰਬਰ 128 ਮਿਤੀ 13/10/2021 ਤਹਿਤ ਪਰਚਾ ਦਰਜ ਕੀਤਾ
ਗਿਆ ਹੈ ਉਧਰ ਦੂਸਰੇ ਪਾਸੇ ਏ ਐੱਸ ਆਈ ਰਕੇਸ਼ ਕੁਮਾਰ ਸਮੇਤ ਪਾਰਟੀ ਗਸ਼ਤ ਦੌਰਾਨ ਪਿੰਡ ਬਾੜੀਆਂ ਕਲਾਂ ਦੀ ਪਾਣੀ ਦੀ ਟੈਂਕੀ ਲਾਗੇ ਖੜੇ ਸਰਦਾਰ ਆਦਮੀ ਤੇ ਸ਼ੱਕ ਹੋਇਆ ਜਿਸ ਕੋਲ ਪਲਾਸਟਿਕ ਦੇ ਵੱਡੇ ਥੈਲੇ ਸਨ

ਜਦੋਂ ਪੁਲਿਸ ਨੂੰ ਦੇਖ਼ ਕੇ ਭੱਜਣ ਲੱਗਾ ਤਾਂ ਏ ਐੱਸ ਰਕੇਸ਼ ਕੁਮਾਰ ਨੇ ਫੜ ਕੇ ਉਸ ਦੇ ਥੈਲਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿੱਚੋਂ 52 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਈ
ਪੁਲਿਸ ਵੱਲੋਂ ਦੋਸ਼ੀ ਖਿਲਾਫ ਮੁਕੱਦਮਾ ਨੰਬਰ 129 ਮਿਤੀ 13-10-2021 ਅਡੰਰ ਸੈਕਸ਼ਨ 15/61/85 ਐੱਨ ਡੀ ਪੀ ਐੱਸ ਐਕਟ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply