ਮਹਾਤਮਾ ਮੋਹਨ ਲਾਲ ਗੜਦੀਵਾਲਾ ਬ੍ਰਹਮਲੀਨ

ਸੰਤ ਨਿਰੰਕਾਰੀ ਮਿਸ਼ਨ ਦੇ ਪੁਰਾਤਨ ਮਹਾਤਮਾ ਮੋਹਨ ਲਾਲ ਗੜਦੀਵਾਲਾ ਬ੍ਰਹਮਲੀਨ

ਹੁਸ਼ਿਆਰਪੁਰ ,  15 ਅਕਤੂਬਰ   :  ਸੰਤ ਨਿਰੰਕਾਰੀ ਮਿਸ਼ਨ ਦੇ ਪੁਰਾਤਨ ਮਹਾਤਮਾ ਮੋਹਨ ਲਾਲ ਗੜਦੀਵਾਲਾ 10 ਅਕਤੂਬਰ ਨੂੰ ਬ੍ਰਹਮਲੀਨ ਹੋ ਗਏ ।  ਉਨਾਂ ਦਾ ਅੰਤਿਮ ਸੰਸਕਾਰ ਪਿੰਡ ਸਰਹਾਲਾ ਵਿਖੇ ਕਰ ਦਿੱਤਾ ਗਿਆ ।  ਉਨਾਂ ਨੂੰ ਮੁਖ ਅਗਿਨ ਸੰਦੀਪ ਕੁਮਾਰ  ਨੇ ਦਿੱਤੀ ।  ਜ਼ਿਕਰਯੋਗ ਹੈ ਕਿ ਮਹਾਤਮਾ ਮੋਹਨ ਲਾਲ ਜੀ 1997 ਤੋਂ ਲੈ ਕੇ 2017 ਤੱਕ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜਦੀਵਾਲਾ  ਦੇ ਮੁੱਖੀ ਦੀ ਸੇਵਾ ਨਿਭਾਈ ,  ਜਿਸ ਦੌਰਾਨ ਉਨਾਂ ਨੇ ਮਿਸ਼ਨ  ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਇੱਕ ਕਰ ਦਿੱਤਾ ।  ਉਨਾਂ  ਦੇ  ਅੰਤਮ ਸੰਸਕਾਰ ਮੌਕੇ ਭੈਣ ਰਜਨੀ ਸ਼ਰਮਾ  , ਮਹਾਤਮਾ ਸਤਪਾਲ ਸਿੰਘ, ਗੜ੍ਹਦੀਵਾਲਾ ਬ੍ਰਾਂਚ ਦੇ ਸਾਬਕਾ ਸੰਚਾਲਕ ਹਰੀ ਸਿੰਘ ਚਾਂਗ ਬਸੋਆ, ਜੋਨਲ ਇੰਚਾਰਜ ਮਹਾਤਮਾ ਮਨੋਹਰ ਲਾਲ ਸ਼ਰਮਾ   ,  ਤਲਵਾੜਾ ਬ੍ਰਾਂਚ  ਦੇ ਸੰਯੋਜਕ ਮਹਾਤਮਾ ਸੁਰਿੰਦਰ ਸਿੰਘ  ਸੋਖੀ ,  ਮੱਕੋਵਾਲ ਬ੍ਰਾਂਚ  ਦੇ ਮੁੱਖੀ ਮਹਾਤਮਾ ਬ੍ਰਹਮ ਦਾਸ   ,  ਮੁੱਖੀ ਅਵਤਾਰ ਸਿੰਘ  , ਹਰਿਆਣਾ ਬ੍ਰਾਂਚ ਦੇ ਮੁੱਖੀ ਡਾ. ਰਤਨ ਸਿੰਘ, ਸੰਚਾਲਕ ਸੁਰਜੀਤ ਸਿੰਘ  ਸਹਿਤ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚੀ ।  ਉਨਾਂ  ਦੇ  ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਨਾ ਦਿਵਸ ਸਮਾਗਮ 19 ਅਕਤੂਬਰ ਨੂੰ ਕਮੇਟੀ ਘਰ  ਦੇ ਕੋਲ ਬਣੇ ਹੋਏ ਜੰਝ ਘਰ ਵਿੱਚ ਆਯੋਜਿਤ ਹੋਵੇਗਾ ।  

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Comment