LATEST NEWS : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਸਖ਼ਤ ਨਿਰਦੇਸ਼

ਹੁਸ਼ਿਆਰਪੁਰ, 15 ਅਕਤੂਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜਿਲੇ ਵਿਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ’ਚੋਂ ਲਿਫਟਿੰਗ ਵਿਚ ਤੇਜੀ ਲਿਆਂਦੀ ਜਾਵੇ ਅਤੇ ਕਿਸਾਨਾਂ ਦੀ ਫਸਲ ਮੰਡੀ ਵਿਚ ਪੁੱਜਣ ਉਪਰੰਤ ਨਿਰਧਾਰਤ ਸਮੇਂ ਵਿਚ ਖਰੀਦ ਕਰਕੇ ਅਦਾਇਗੀ ਵੀ ਸਮੇਂ-ਸਿਰ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸ਼ੁੱਕਰਵਾਰ ਨੂੰ ਜਿਲਾ ਖੁਰਾਕ ਸਪਲਾਈਜ਼ ਅਧਿਕਾਰੀ ਅਤੇ ਝੋਨੇ ਦੀ ਖਰੀਦ ਵਿਚ ਸ਼ਾਮਲ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਿਲੇ ਵਿਚ ਫਸਲ ਦੀ ਖਰੀਦ ਸਬੰਧੀ ਸਾਰੇ ਪੁਖਤਾ ਪ੍ਰਬੰਧ ਹਨ ਅਤੇ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਖਰੀਦ ਆਦਿ ਲਈ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜੀਂਦਾ ਬਾਰਦਾਨਾ ਵੀ ਜਿਲੇ ਦੀਆਂ ਮੰਡੀਆਂ ਲਈ ਉਪਲੱਬਧ ਹੈ ਜਿਸ ਕਰਕੇ ਅਜਿਹੀ ਵੀ ਕੋਈ ਘਾਟ ਕਾਰਨ ਖਰੀਦ ਵਿਚ ਖੜੌਤ ਨਾ ਆਵੇ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜਿਲੇ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਹੁਣ ਤੱਕ 95475 ਮਿਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 94146 ਮਿਟਰਿਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ, ਜਿਸ ਉਪਰੰਤ ਕਿਸਾਨਾਂ ਲਈ 135.52 ਕਰੋੜ ਰੁਪਏ ਦੀ ਅਦਾਇਗੀ ਨੂੰ ਵੀ ਕਲੀਅਰ ਕੀਤਾ ਜਾ ਚੁੱਕਾ ਹੈ। ਜਿਲਾ ਖੁਰਾਕ ਸਪਲਾਈਜ਼ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਝੋਨੇ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ਼ ਰਹੀ ਹੈ ਅਤੇ ਅੱਜ ਮੰਡੀਆਂ ਵਿਚ 13441 ਮਿਟਰਿਕ ਟਨ ਝੋਨੇ ਦੀ ਆਮਦ ਹੋਈ ਹੈ। ਉਨ੍ਹਾ ਦੱਸਿਆ ਕਿ ਇਸ ਵਾਰ 4.48 ਲੱਖ ਮਿਟਰਿਕ ਟਨ ਖਰੀਦ ਦੀ ਸੰਭਾਵਨਾ ਹੈ ਅਤੇ ਜਿਲੇ ਵਿਚਲੇ 50 ਦੇ ਕਰੀਬ ਸ਼ਹਿਰਾਂ ਦੀ ਵੱਖ-ਵੱਖ ਮੰਡੀਆਂ ਨਾਲ ਲਿੰਕਿੰਗ ਕੀਤੀ ਗਈ ਹੈ।
ਕੈਪਸ਼ਨ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਝੋਨੇ ਦੀ ਖਰੀਦ ਸੰਬੰਧੀ ਵੱਖ-ਵੱਖ ਅਧਿਕਾਰੀਆ ਨਾਲ ਮੀਟਿੰਗ ਕਰਕੇ ਜਾਇਜ਼ਾ ਲੈਂਦੇ ਹੋਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply