ਵੱਡੀ ਖ਼ਬਰ : ਸ਼ੇਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਜ਼ਬਰਦਸਤ ਹੰਗਾਮਾ  

ਮੋਰਿੰਡਾ:  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਲਾਜਵਾਬ  ਇਕੱਠ ਕੀਤਾ ਗਿਆ। ਸ਼ੇਰ ਸਿੰਘ ਖੰਨਾ ਦੀ ਅਗਵਾਈ  ਹੇਠ ਹੋਈ ਮੀਟਿੰਗ ਦੇ ਸਬੰਧ ਵਿਚ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਗਰੂਪ ਸਿੰਘ ਲਹਿਰਾ ਥਰਮਲ, ਗੁਰਵਿੰਦਰ ਸਿੰਘ ਪੰਨੂੰ ਬਠਿੰਡਾ, ਮਹਿੰਦਰ ਸਿੰਘ ਰੋਪੜ ਥਰਮਲ ਪਲਾਂਟ, ਭੁਪਿੰਦਰ ਸਿੰਘ ਕੁਤਬੇਵਾਲ ਜਲ ਸਪਲਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਵੱਖ-ਵੱਖ ਕੈਟਾਗਰੀਆਂ ਜਿਵੇਂ ਇੰਨਲਿਸਟਮੈਂਟ ਕੰਪਨੀਆਂ, ਆਊਟਸੋਰਸਡ, ਸੁਸਾਇਟੀਆ, ਠੇਕੇਦਾਰਾਂ,ਮਾਣ ਭੱਤੇ, ਕੇਂਦਰੀ ਸਕੀਮਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਭੇਦ ਭਾਵ, ਬਿਨਾਂ ਸ਼ਰਤ ਰੈਗੂਲਰ ਕਰਨ ਦੀ ਥਾਂ ਲਮਕਾਊ-ਟਕਾਊ ਤੇ ਧੋਖੇ ਭਰੀਆਂ ਸਾਜਸ਼ਾਂ ਕਰਕੇ ਠੇਕਾ ਮਲਾਜ਼ਮ ਨਾਲ ਧੱਕਾ ਕਰ ਰਹੀ ਹੈ। ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਮ ਦੇ ਨਾਮ ਹੇਠ ਬਣਾਈ ਗਈ ਸਬ-ਕਮੇਟੀ 29 ਅਕਤੂਬਰ  ਨੂੰ ਇਕ ਜ਼ਰੂਰੀ ਮੀਟਿੰਗ ਵਿੱਚ 11 ਸਤੰਬਰ  ਦੀਆਂ ਸਿਫਾਰਸ਼ਾਂ ਤੇ ਵਿਚਾਰ ਚਰਚਾ ਕਰਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਇਕ ਨਵਾਂ ਨਾਟਕ ਰਚ ਰਹੀ ਹੈ।

ਆਗੂ ਨੇ ਜ਼ਿਕਰ ਕੀਤਾ ਕਿ 11-9-2021 ਦੀਆਂ ਸਬ-ਕਮੇਟੀ ਦੀਆਂ ਸਿਫਾਰਸ਼ਾਂ ਮੁਲਾਜ਼ਮ ਭਲਾਈ ਐਕਟ 2016  ਜ਼ੋ ਕਿ ਮੁਲਾਜ਼ਮਾਂ ਦੇ ਹਿੱਤਾਂ ਵਿੱਚ ਨਹੀਂ ਸੀ। ਨਾਲੋਂ ਵੀ ਅੱਤ ਦਰਜੇ ਦੀਆਂ ਘਟੀਆ ਸਿਫਾਰਸ਼ਾਂ ਹਨ ਇਹ ਸਿਫ਼ਾਰਸ਼ਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਦੋ ਵੱਖ-ਵੱਖ ਹਿੱਸਿਆਂ ਸਿੱਧੀ ਭਰਤੀ ਅਤੇ ਆਊਟਸੋਰਸਡ ਦੇ ਰੂਪ ਵਿੱਚ ਵੰਡਣ ਦਾ ਕੰਮ ਤਾਂ ਕਰਦਾ ਹੀ ਹੈ ਇਸ ਤੋਂ ਵੀ ਅਗਾਂਹ ਇਸ ਉੱਤੇ ਲਗਾਈਆਂ ਹੋਰ ਸ਼ਰਤਾਂ ਸਿੱਧੀ ਭਰਤੀ ਤੇ ਠੇਕਾ ਮੁਲਾਜ਼ਮਾਂ ਦੀ ਵੱਡੀ ਗਿਣਤੀ ਨੂੰ ਰੈਗੂਲਰ ਕਰਨ ਦੇ ਹੱਕ ਤੋਂ ਵਾਂਝਾ ਕਰਦਾ ਹੈ।

ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਥਾਂ ਠੇਕਾ ਮੁਲਾਜ਼ਮ ਮੁਲਾਜ਼ਮਾਂ ਅਤੇ ਰੈਗੂਲਰ ਮੁਲਾਜ਼ਮਾਂ ਤੇ ਇਨ ਭੇਦ ਵੀ ਖੜ੍ਹੇ ਕਰਦਾ ਹੈ ਇਸ ਤਰ੍ਹਾਂ ਇਹ ਸਿਫਾਰਸ਼ਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਇਕ ਵੱਡੀ ਮੁਲਾਜ਼ਮ ਗਿਣਤੀ ਨੂੰ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰਦਾ ਹੈ ਇਨ੍ਹਾਂ ਸਿਫਾਰਸ਼ਾਂ ਦੇ ਅਧਾਰ ਤੇ ਬਣਿਆ ਕਾਨੂੰਨ ਠੇਕਾ ਮੁਲਾਜ਼ਮਾਂ ਦੇ ਹਿੱਤ ਪੂਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਦੇ ਹਿਤਾਂ ਨੂੰ  ਹੀ ਰਾਸ ਬੈਠੇਗਾ। ਕਿਸੇ ਵੀ ਹਾਲਤ ਵਿਚ ਇਹ ਠੇਕਾ ਮੁਲਾਜ਼ਮਾਂ ਨੂੰ ਪ੍ਰਵਾਨ ਨਹੀ ਇਸ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਨ੍ਹਾਂ ਸਿਫਾਰਸ਼ਾਂ ਨੂੰ ਰੱਦ ਕਰ ਕੇ ਅਜਿਹੇ ਮੁਲਾਜ਼ਮ ਭਲਾਈ ਕਾਨੂੰਨ ਬਣਾਇਆ ਜਾਵੇ ਜੋ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਰੀਆਂ ( ਇੰਨਲਿਸਟਮੈਂਟ, ਆਊਟਸੋਰਸਡ, ਕੰਪਨੀਆਂ, ਸੁਸਾਇਟੀਆਂ, ਠੇਕੇਦਾਰਾਂ,ਮਾਣ ਭੱਤਿਆਂ,ਸਵੈ ਰੁਜ਼ਗਾਰ, ਕੇਂਦਰੀ ਸਕੀਮਾ,) ਨੂੰ ਬਿਨਾਂ ਭਿੰਨ-ਭਾਵ ਰੈਗੂਲਰ ਕਰਨ ਦਾ ਹੱਕ ਪ੍ਰਦਾਨ ਕਰਦਾ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੱਕੇ ਮੋਰਚੇ ਵੱਲੋਂ ਜਾਰੀ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਮੋਰਚੇ ਦੀ ਮਜਬੂਰੀ ਹੋਵੇਗੀ। ਜਿਸ ਦੀ  ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।
    ਸੰਘਰਸ਼ ਪ੍ਰੋਗਰਾਮ ਦੇ ਸਬੰਧ ਵਿਚ ਜਿਕਰ ਕਰਦੇ ਹੋਏ ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਅੱਜ 28 ਅਕਤੂਬਰ ਨੂੰ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਘਰ ਮੈਮੋਰੰਡਮ ਦੇ ਕੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਸ਼ਾਮ ਵੇਲੇ ਸ਼ਹਿਰ ਵਿੱਚ ਜਾਗੋ ਮਾਰਚ ਕਰਕੇ ਸ਼ਹਿਰ ਦੇ ਲੋਕਾਂ ਨੂੰ ਠੇਕਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਕੇ ਉਨ੍ਹਾਂ ਨੂੰ ਹਮਾਇਤ ਜੁਟਾਉਣ ਲਈ ਅਪੀਲ ਕੀਤੀ ਜਾਵੇਗੀ। ਜੇਕਰ ਸਰਕਾਰ ਇਸ ਅਪੀਲ ਦੇ ਬਾਵਜੂਦ ਕਾਰਪੋਰੇਟ ਪੱਖੀ ਵਿਤਕਰੇ ਭਰਪੂਰ ਕਨੂੰਨ ਤਹਿ ਕਰਨ ਤੋਂ ਪਿੱਛੇ ਨਾ ਹਟੀ ਤਾਂ ਠੇਕਾ ਮੁਲਾਜ਼ਮ ਮੁੱਖ ਮੰਤਰੀ ਪੰਜਾਬ ਦਾ ਫ਼ੀਲਡ ਵਿਚ ਆਉਂਣ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਅਤੇ ਅਣਮਿਥੇ ਸਮੇਂ ਲਈ ਰੋਡ ਜਾਮ ਕਰਨ ਤੱਕ ਦਾ ਫੈਸਲਾ ਲੈਣ ਲਈ ਮਜਬੂਰ ਹੋਣਗੇ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply