ਚੰਡੀਗੜ੍ਹ : ਈ.ਡੀ. ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ.
ED ਨੇ ਖਹਿਰਾ ਨੂੰ ਬਿਆਨ ਦਰਜ ਕਰਵਾਉਣ ਲਈ ਚੰਡੀਗੜ੍ਹ ਬੁਲਾਇਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਇਹ ਸਾਰਾ ਮਾਮਲਾ 2015 ਦਾ ਹੈ। ਅਬੋਹਰ ‘ਚ ਡਰਗੱਜ਼ ਤਸਕਰੀ ਦੇ ਆਰੋਪ ‘ਚ 9 ਲੋਕ ਗ੍ਰਿਫ਼ਤਾਰ ਹੋਏ ਸੀ। ਖਹਿਰਾ ਤੇ ਇਸਦੇ ਸੰਪਰਕ ਵਿੱਚ ਹੋਣ ਅਤੇ ਮੰਨੀ ਲੌਂਡਰਿੰਗ ਕਰਨ ਦੇ ਇਲਜ਼ਾਮ ਲਗੇ ਸੀ। 9 ਮਾਰਚ ਨੂੰ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ED ਨੇ ਛਾਪਾ ਮਾਰਿਆ ਸੀ।
ਖਹਿਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤਿਆਂ ਸੀ। ਆਪ ਦੇ CLP ਲੀਡਰ ਬਣੇ ਪਰ ਹਾਈਕਮਾਨ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੰਜਾਬ ਏਕਤਾ ਪਾਰਟੀ ਬਣਾਈ।
ਇਸ ਮਗਰੋਂ ਸਤੰਬਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਲਿਆ।ਖਹਿਰ ਨੇ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜਿਆ ਸੀ ਜਿਸਨੂੰ ਉਨ੍ਹਾਂ ਮਨਜ਼ੂਰ ਕਰ ਲਿਆ ਸੀ। ਹੁਣ ਈਡੀ ਨੇ ਮੋਹਾਲੀ ਅਦਾਲਤ ਕੋਲੋਂ ਓਹਨਾ ਦਾ 15 ਦਿਨਾਂ ਰਿਮਾਂਡ ਮੰਗਿਆ ਹੈ। ਸੁਖਪਾਲ ਖਹਿਰਾ ਨੇ ਇਸ ਨੂੰ ਭਾਜਪਾ ਦੀ ਗਹਿਰੀ ਸਾਜਿਸ਼ ਦਸਿਆ ਹੈ।























