ਵੱਡੀ ਖ਼ਬਰ : UPDATED ਆਰੀਅਨ ਦੇ ਕਤਲ ਦੇ ਮਾਮਲੇ ਨੂੰ ਸੁਲਝਾਣ ਲਈ 7 SHO,  4 DSP ਅਤੇ ਇਕ ਐੱਸਪੀ ਦੀ ਵਿਸ਼ੇਸ ਟੀਮ ਗਠਿਤ, ਪੁਲਿਸ ਜਾਂਚ ਤੇਜ਼

ਹੁਸ਼ਿਆਰਪੁਰ (ਸੰਜੇ ):  22 ਸਾਲ ਦੇ ਨੌਜਵਾਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲਣ ਦਾ ਮਾਮਲਾ ਗਰਮਾਂ ਗਿਆ ਹੈ  ਹੈ।  ਨੌਜਵਾਨ ਦਾ ਨਾਂਅ ਆਰਿਆਨ ਪੁੱਤਰ ਹੰਸ ਰਾਜ ਮੁਹੱਲਾ ਹਰਿ ਨਗਰ ਦੱਸਿਆ ਜਾ ਰਿਹਾ ਹੈ।  ਮਿਰਤਕ ਨੌਜਵਾਨ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਹਨ। ਐੱਸਐੱਸਪੀ ਕੁਲਵੰਤ ਸਿੰਘ ਹੀਰ, ਡੀਐੱਸਪੀ ਐੱਸ ਕੇ ਚੱਡਾ, ਥਾਣਾ ਸਿਟੀ ਐੱਸਐੱਚਓ ਤਲਵਿੰਦਰ ਸਿੰਘ, ਥਾਣਾ ਸਦਰ ਐੱਸਐੱਚਓ ਭਾਰੀ ਪੁਲਿਸ ਫੋਰਨ ਨਾਲ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪਰਿਵਾਰਿਕ ਮੇਮ੍ਬਰਾਂ ਅਨੁਸਾਰ ਬੁਧਵਾਰ ਰਾਤ 10 ਵਜੇ ਆਰੀਅਨ ਦਾ ਫੋਨ ਬੰਦ ਹੋਣ ਤੋਂ ਪਹਿਲਾਂ ਆਖਰੀ ਕਾਲ ਵੀ ਇਸੇ ਏਰੀਆ ਚੋਂ ਆਈ ਸੀ ਅਤੇ ਉਸਦੀ ਚੈਨ , ਹੀਰੇ ਦੀ ਅੰਗੂਠੀ ਤੇ ਫੋਨ ਵੀ ਗਾਇਬ ਹੈ। 

ਓਧਰ ਦੂਜੇ ਪਾਸੇ ਨੇ ਐੱਸਐੱਸਪੀ ਕੁਲਵੰਤ ਸਿੰਘ ਹੀਰ ਨੇ ਕਿਹਾ ਹੈ ਕਿ ਦੋਸ਼ੀ ਜਲਦ ਫੜ ਲਏ ਜਾਣਗੇ।  ਇਸ ਸੰਬੰਧ ਚ 7 SHO,  4 DSP ਅਤੇ ਇਕ ਐੱਸਪੀ ਦੀ ਟੀਮ ਬਣਾਈ ਗਈ ਹੈ। ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ।  

 

ਸ਼ੱਕ ਹੈ ਕਿ ਆਰੀਅਨ ਦਾ ਕਤਲ ਕੀਤਾ ਗਿਆ ਹੈ।  

ਜਾਣਕਾਰੀ ਅਨੁਸਾਰ ਅਰਿਆਨ ਹੰਸ ਆਪਣੇ ਪਿਤਾ ਨਾਲ ਫਾਇਨਾਂਸ ਦਾ ਕੰਮ ਕਰਦਾ ਸੀ। ਬੀਤੀ 10 ਨਵੰਬਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਘਰੋਂ ਆਪਣੀ ਐਕਟਿਵਾ ਲੈ ਕੇ ਗਿਆ ਸੀ ਤੇ ਰਾਤ 9 ਵਜੇ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਅੱਜ ਸਵੇਰੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਭੰਗੀ ਚੋਅ ਵਿਚ ਇਕ ਐਕਟਿਵਾ ਖੜ੍ਹੀ ਹੈ ਤੇ ਉਸ ਤੋਂ ਥੋੜੀ ਦੂਰੀ ਉਤੇ ਇਕ ਨੌਜਵਾਨ ਦੀ ਲਾਸ਼ ਵੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੌਕੇ ’ਤੇ ਮਿਲੀ ਜਾਣਕਾਰੀ ਅਨੁੁਸਾਰ ਲਾਸ਼ ਨੇੜਿਓ ਦੋ ਪਾਣੀ ਵਾਲੀਆਂ ਖਾਲੀ ਬੋਤਲਾਂ ਜਿਨ੍ਹਾਂ ਨੂੰ ਖੂਨ ਲੱਗਾ ਹੋਇਆ ਸੀ, ਚਪਲਾਂ ਤੇ ਇਕ ਟੋਪੀ ਪਈ ਹੋਈ ਸੀ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਮੂੰਹ ਉਤੇ ਵਾਰ ਕੀਤੇ ਗਏ ਹਨ।

ਕਤਲ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਕੁਲਵੰਤ ਸਿੰਘ ਹੀਰ, ਡੀਐੱਸਪੀ ਐੱਸ ਕੇ ਚੱਡਾ, ਥਾਣਾ ਸਿਟੀ ਐੱਸਐੱਚਓ ਤਲਵਿੰਦਰ ਸਿੰਘ, ਥਾਣਾ ਸਦਰ ਐੱਸਐੱਚਓ ਭਾਰੀ ਪੁਲਿਸ ਫੋਰਨ ਨਾਲ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Comment