#SSP_HOSHIARPUR : ਹੁਸ਼ਿਆਰਪੁਰ ਪੁਲਿਸ ਨੇ ਆਰੀਅਨ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋਸਤਾਂ ਨੇ ਹੀ ਕੀਤਾ ਸੀ ਦੋਸਤ ਦਾ ਕਤਲ

 ਹੁਸ਼ਿਆਰਪੁਰ  :  ਕੁਲਵੰਤ ਸਿੰਘ ਹੀਰ , ਪੀ.ਪੀ.ਐਸ , ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ
 ਦੇ ਦਿਸ਼ਾ ਨਿਰਦੇਸ਼ਾਂ ਤੇ ਸ: ਤੇਜਵੀਰ ਸਿੰਘ ਹੁੰਦਲ ਪੀ.ਪੀ.ਐਸ , ਪੁਲਿਸ ਕਪਤਾਨ ਤਫਤੀਸ਼ /
ਹੁਸ਼ਿਆਰਪੁਰ ਦੀਆਂ ਹਦਾਇਤਾਂ ਤੇ ਪ੍ਰਵੇਸ਼ ਚੋਪੜਾ ਪੀ.ਪੀ.ਐਸ , ਉਪ ਕਪਤਾਨ ਪੁਲਿਸ ਸਰਬਜੀਤ ਰਾਏ  ਉਪ ਕਪਤਾਨ ਪੁਲਿਸ , ਸਿਟੀ 
ਹੁਸ਼ਿਆਰਪੁਰ  ਦੀ ਰਹਿਨੁਮਾਈ ਹੇਠ , ਇੰਸਪੈਕਟਰ ਸੁਰਜੀਤ ਸਿੰਘ , ਮੁੱਖ ਅਫਸਰ ਥਾਣਾ ਸਦਰ
ਹੁਸ਼ਿਆਰਪੁਰ , ਇੰਸਪੈਕਟਰ ਤਲਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ,
ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਹੈਡਕੁਆਟਰ ਨੇ ਆਰੀਅਨ ਕਤਲ ਕੇਸ ਦਾ ਮਾਮਲਾ ਸੁਲਝਾ ਲਿਆ ਹੈ ਤੇ ਸੰਬੰਧਿਤ ਦੋਸ਼ੀ ਕਾਬੂ ਕਰ ਲਏ ਗਏ ਹਨ।

ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕੁਲਵੰਤ ਸਿੰਘ ਹੀਰ ਨੇ ਕਿਹਾ ਕਿ 

ਆਰੀਅਨ ਹੰਸ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਵਾਪਸ ਘਰ
ਨਹੀਂ ਸੀ ਆਇਆ ।  ਆਰਯਨ ਹੰਸ ਦੀ ਲਾਸ਼ ਭੰਗੀ ਚੋਅ
ਦੇ ਨੜਿਆਂ ਵਿਚੋਂ ਖੂਨ ਨਾਲ ਲੱਥ ਪੱਥ ਮਿਲੀ ਸੀ । ਜੋ ਉਕਤ ਮੁਕੱਦਮਾ ਨੂੰ 24 ਘੰਟੇ ਦੇ ਅੰਦਰ ਅੰਦਰ
ਟਰੇਸ ਕਰਦੇ ਹੋਏ ਮਿਤੀ 13/11/2021 ਨੂੰ ਦੋਸ਼ੀਆ ਦਲਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ
ਮੁਹੱਲਾ ਕਾਲੀ ਕੰਬਲੀ ਵਾਲੀ , ਥਾਣਾ ਸਿਟੀ ਜਿਲ੍ਹਾ ਹੁਸ਼ਿਆਰਪੁਰ ਅਤੇ
ਮਨਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਸੀ ਮਰੂਫ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਨੂੰ  ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | 

Advertisements
Advertisements
Advertisements

ਓਹਨਾ ਕਿਹਾ ਕਿ ਆਰਯਨ ਤੇ ਮਨਮਿੰਦਰ ਸਿੰਘ ਜੋ ਕਿ ਸ਼ੁਰੂਆਤ ਤੋਂ ਹੀ ਸਕੂਲ ਵਿਚ ਇਕੱਠੇ ਪੜ੍ਹਦੇ ਰਹੇ ਹਨ ਅਤੇ
ਇਨ੍ਹਾਂ ਦੀ ਸ਼ੁਰੂ ਤੋਂ ਆਪਸ ਵਿਚ ਰੰਜਿਸ਼ ਸੀ । ਜੋ ਮਿਤੀ 10/11/2021 ਨੂੰ ਮਨਮਿੰਦਰ ਸਿੰਘ ਅਤੇ
ਆਯਨ ਹੰਸ ਜੋ ਕਿ ਆਰਯਨ ਦੀ ਐਕਟਿਵਾ ਪਰ ਇਕੱਠੇ ਬੈਠੇ ਸਨ ਅਤੇ ਦਲਵੀਰ ਸਿੰਘ ਜੋ ਕਿ
ਆਪਣੀ ਐਕਟਿਵਾ ਤੇ  ਸੀ ਇਕੱਠੇ ਭੰਗੀ ਚੋਅ ਵਿਚ ਪੈਂਦੇ ਨੜਿਆਂ ਵੱਲ ਨੂੰ ਗਏ ਸੀ ਅਤੇ ਜਿਥੇ ਇਨ੍ਹਾਂ
ਸਾਰਿਆ ਦੀ ਆਪਸ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਤੇ ਇੱਕ ਦੂਜੇ ਨਾਲ ਮਾਰ ਕੁਟਾਈ ਕਰਨ ਲੱਗ ਪਏ
ਤੇ ਮਨਮਿੰਦਰ ਸਿੰਘ ਨੇ ਚਾਕੂ ਆਰਯਨ ਦੀ ਧੌਣ ਵਿਚ ਲਗਾਤਾਰ 02-03 ਵਾਰ ਕੀਤੇ ਜੋ ਆਰਯਨ
 ਡਿਗ ਪਿਆ ਤੇ ਮਨਮਿੰਦਰ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ ਤਾਂ ਦਲਵੀਰ ਸਿੰਘ ਨੇ
ਉਸਦੇ ਸਿਰ ਵਿਚ ਪੱਥਰ ਚੁੱਕ ਕੇ 02/03 ਵਾਰ ਕੀਤੇ । ਜਿਸ ਤੇ ਮਨਮਿੰਦਰ ਸਿੰਘ ਅਤੇ ਦਲਵੀਰ
ਸਿੰਘ ਦੇ ਕਪੜੇ ਖੂਨ ਨਾਲ ਲਿਬੜ ਗਏ । ਜਿਨ੍ਹਾਂ ਨੇ ਲਾਸ਼ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਭੰਗੀ
ਚੋਅ ਨੜਿਆਂ ਦੇ ਥੱਲੇ ਲੁਕਾ ਦਿੱਤੀ ਸੀ । ਜਿਨ੍ਹਾਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਆਸ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply