ਵੱਡੀ ਖ਼ਬਰ : ਪੰਜਾਬ ਦੀ ਨੈਸ਼ਨਲ ਸ਼ੂਟਰ ਖੁਸ਼ਸੀਰਤ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ, ਮੌਤ

ਫ਼ਰੀਦਕੋਟ : ਪੰਜਾਬ ਦੀ ਹੋਣਹਾਰ ਸ਼ੂਟਰ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ , ਜਿਸ ਨਾਲ ਉਸਦੀ ਮੌਤ ਹੋ ਗਈ। 19 ਸਾਲਾ ਖੁਸ਼ਸੀਰਤ ਕੁਝ ਸਮਾਂ ਪਹਿਲਾਂ ਇਜ਼ਿਪਟ (ਮਿਸਰ) ’ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ’ਚ ਹਿੱਸਾ ਲੈਣ ਗਈ ਸੀ। ਉਥੇ ਉਹ ਮੈਡਲ ਹਾਸਿਲ ਕਰਨ ’ਚ ਅਸਫ਼ਲ ਰਹੀ।

ਬੀਤੇ ਦਿਨੀਂ ਪਟਿਆਲਾ ’ਚ ਵੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਉਸਨੂੰ ਨਿਰਾਸ਼ਾ ਹਾਸਿਲ ਹੋਈ। ਇਥੇ ਵੀ ਉਹ ਕੋਈ ਮੈਡਲ ਨਹੀਂ ਜਿੱਤ ਸਕੀ। ਇਸਦੇ ਕਾਰਨ ਉਹ ਮਾਨਸਿਕ ਤਣਾਅ ’ਚ ਸੀ। ਦੱਸਿਆ ਜਾ ਰਿਹਾ ਹੈ ਕਿ ਇਸੀ ਪਰੇਸ਼ਾਨੀ ਦੇ ਕਾਰਨ ਉਸਨੇ ਦੇਰ ਰਾਤ ਆਪਣੀ ਹੀ ਸ਼ੂਟਿੰਗ ਗਨ ਨਾਲ ਸਿਰ ’ਚ ਗੋਲ਼ੀ ਮਾਰ ਲਈ। ਸੂਚਨਾ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪਰਿਵਾਰ ਦੇ ਕਰੀਬੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਖੁਸ਼ਸੀਰਤ ਨੇ ਪਿਛਲੀਆਂ ਨੈਸ਼ਨਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ 11 ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਉਸ ਦੀ ਚੋਣ ਮਿਸਰ (ਇਜ਼ਿਪਟ) ‘ਚ ਹੋਏ ਵਿਸ਼ਵ ਕੱਪ ‘ਚ ਹੋਈ ਪਰ ਖੁਸ਼ਸੀਰਤ ਉੱਥੇ ਕੋਈ ਤਮਗਾ ਹਾਸਲ ਨਹੀਂ ਕਰ ਸਕੀ। ਇਸ ਕਾਰਨ ਉਹ ਕਾਫੀ ਨਿਰਾਸ਼ ਸੀ।  ਜਦੋਂ ਤੋਂ ਖੁਸ਼ਸੀਰਤ ਪਟਿਆਲਾ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈ ਕੇ ਵਾਪਸ ਆਈ ਸੀ, ਉਦੋਂ ਤੋਂ ਉਹ ਚੁੱਪ ਸੀ। 

Advertisements
Advertisements
Advertisements

ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਸ ਦਾ ਤਣਾਅ ਘੱਟ ਨਹੀਂ ਹੋਇਆ। ਇਸੇ ਤਣਾਅ ‘ਚ ਉਸ ਨੇ ਖੁਦ ਨੂੰ ਗੋਲੀ ਮਾਰ ਲਈ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply