ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਅੱਜ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ, ਚੰਨੀ ਨੇ ਸਪਸ਼ਟ ਸੰਕੇਤ ਦਿੱਤੇ, ਮਾਲਵਿਕਾ ਹੀ ਮੋਗਾ ਤੋਂ ਪਾਰਟੀ ਦੇ ਉਮੀਦਵਾਰ

ਮੋਗਾ, 10 ਜਨਵਰੀ, 2022:
ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਅੱਜ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ।

ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਸ: ਨਵਜੋਤ ਸਿੰਘ ਸਿੱਧੂ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਮੋਗਾ ਸਥਿਤ ਘਰ ਵਿਖ਼ੇ ਪੁੱਜੇ ਜਿੱਥੇ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਸੋਨੂੰ ਸੂਦ ਆਪਣੇ ਘਰ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਨੇ ਸ: ਚੰਨੀ ਅਤੇ ਸ: ਸਿੱਧੂ ਦਾ ਆਪਣੇ ਘਰ ਪੁੱਜਣ ’ਤੇ ਸਵਾਗਤ ਕੀਤਾ ਪਰ ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸੰਬੰਧੀ ਕੀਤੇ ਪੱਤਰਕਾਰ ਸੰਮੇਲਨ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਲਾਂਭੇ ਰੱਖ਼ਿਆ।

Advertisements
Advertisements
Advertisements

ਮੁੱਖ ਮੰਤਰੀ ਸ:ਚੰਨੀ ਨੇ ਸਪਸ਼ਟ ਸੰਕੇਤ ਦਿੱਤੇ ਕਿ ਮਾਲਵਿਕਾ ਹੀ ਮੋਗਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ ਦੀ ਨਾਰਾਜ਼ਗੀ ਅਤੇ ਉਨ੍ਹਾਂ ਵੱਲੋਂ ਅਪਨਾਏ ਜਾ ਰਹੇ ਬਾਗੀ ਸੁਰਾਂ ਬਾਰੇ ਪੁੱਛਿਆਂ ਸ: ਚੰਨੀ ਨੇ ਕਿਹਾ ਕਿ ਸ੍ਰੀ ਹਰਜੋਤ ਕਮਲ ਇਕ ਹੋਣਹਾਰ ਆਗੂ ਹਨ ਅਤੇ ਉਹ ਉਨ੍ਹਾਂ ਨਾਲ ਇਹ ਮਾਮਲਾ ਸੁਲਝਾ ਲੈਣਗੇ।

Advertisements

ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਸ੍ਰੀ ਹਰਜੋਤ ਕਮਲ ਦੇ ਘਰ ਜਾਣਾ ਚਾਹੁੰਦੇ ਸਨ ਪਰ ਇੱਧਰ ਦੇਰੀ ਹੋ ਰਹੀ ਸੀ, ਇਸ ਲਈ ਉਹ ਹੁਣ ਸ੍ਰੀ ਹਰਜੋਤ ਕਮਲ ਦੇ ਘਰ ਹੋ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਹਰਜੋਤ ਕਮਲ ਨੂੰ ਪਾਰਟੀ ਕਿਤੇ ਹੋਰ ਅਡਜਸਟ ਕਰ ਲਵੇਗੀ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply