ਵੱਡੀ ਖ਼ਬਰ : 100 ਮੀਟਰ ਦੇ ਘੇਰੇ ਵਿੱਚ ਲੋਕਾਂ ਇਕੱਠੇ ਹੋਣ ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਦੇ ਹੁਕਮ  ਜਾਰੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ
ਗੁਰਦਾਸਪੁਰ ,4 ਮਾਰਚ  (ਅਸ਼ਵਨੀ )  ਸ੍ਰੀ ਰਾਹੁਲ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 (ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਾਪਤ ਕੀਤੇ ਗਏ ਪ੍ਰੀਖਿਆਵਾਂ ਕੇਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਇਕੱਠੇ ਹੋਣ ਤੇ ਮਿਤੀ 5 ਮਾਰਚ 2022 ਤੋ 8 ਮਾਰਚ 2022 ਤੱਕ ਅਤੇ  ਮਿਤੀ 24 ਮਾਰਚ 2022 ਤੋ 31 ਮਾਰਚ 2022  ਤੱਕ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ , ਪਰ ਇਹ ਹੁਕਮ ਉਹਨਾਂ ਵਿਅਕਤੀਆਂ ਤੇ ਲਾਗੂ ਨਹੀ ਹੋਵੇਗਾ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਤੇ ਹੋਣਗੇ ।
ਇਹਨਾਂ  ਹੁਕਮਾਂ ਵਿੱਚ ਅੱਗੇ  ਕਿਹਾ ਗਿਆ ਹੈ ਕਿ ਚੇਅਰਮੈਨ , ਪੰਜਾਬ ਸਕੂਲ ਸਿਖਿਆ ਬੋਰਡ, ਐਸ.ਏ.ਐਸ ਨਗਰ ( ਮੋਹਾਲੀ)  ਵੱਲੋ ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਪੰਜਵੀ, ਅਠਵੀ ਸ੍ਰੇਣੀ ਦੀਆਂ ਪਰੀਖਿਅਵਾਂ ਮਿਤੀ 5 ਮਾਰਚ 2022 ਤੋ 8 ਮਾਰਚ 2022 ਅਤੇ ਦਸਵੀ/ ਬਾਰਵੀਂ ਸ੍ਰੇਣੀ ਦੀਆਂ ਪਰੀਖਿਆਵਾਂ ਮਿਤੀ 24 ਮਾਰਚ 2022 ਅਤੇ 31 ਮਾਰਚ 2022 ਤਕ ਸਵੇਰੇ 10-30 ਵਜੇ ਬੋਰਡ ਵੱਲੋ ਸਥਾਪਿਤ ਕੀਤੇ ਗਏ ਪਰੀਖਿਆ ਕੇਦਰਾਂ ਵਿੱਚ ਕਰਵਾਈਆਂ ਜਾ ਰਹੀ ਹਨ । ਇਸ ਲਈ ਪਰੀਖਿਆਵਾਂ ਦੇ ਸੁਚੱਜੇ ਸੰਚਾਲਣ ਲਈ ਪ੍ਰੀਖਿਆ ਕੇਦਰਾਂ ਦੇ ਆਲੇ-ਦੁਆਲੇ ਦਫਾ 144  CRPC   ਲਗਾਈ ਜਾਵੇ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply