ਆਸਟ੍ਰੇਲੀਆ : ਸਪਿੰਨ ਗੇਂਦਬਾਜ਼ ਆਸਟ੍ਰੇਲੀਆ ਦੇ ਮਹਾਨ ਸਪਿੰਨਰ ਸ਼ੇਨ ਵਾਰਨ ਦਾ ਥਾਈਲੈਂਡ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 52 ਸਾਲ ਦੇ ਸਨ। ਉਨ੍ਹਾਂ ਦੇ ਮੈਨੇਜਰ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਫਾਕਸ ਸਪੋਰਟਸ ਡਾਟ ਕਾਮ ਡਾਟ ਏਯੂ ਮੁਤਾਬਕ ਵਾਰਨ ਦੇ ਮੈਨੇਜਰ ਨੇ ਇਕ ਸੰਖੇਪ ਬਿਆਨ ਜਾਰੀ ਕੀਤਾ ਹੈ ਕਿ ਵਾਰਨ ਦਾ ਥਾਈਲੈਂਡ ਵਿਚ ਦੇਹਾਂਤ ਹੋ ਗਿਆ ਤੇ ਇਸ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।
ਬਿਆਨ ਵਿਚ ਕਿਹਾ ਗਿਆ ਕਿ ਸ਼ੇਨ ਆਪਣੇ ਘਰ ਵਿਚ ਬੇਹੋਸ਼ ਪਾਏ ਗਏ। ਮੈਡੀਕਲ ਸਟਾਫ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੇਨ ਵਾਰਨ ਨੇ ਜਨਵਰੀ 1992 ਵਿਚ ਆਸਟ੍ਰੇਲੀਆ ਲਈ ਸ਼ੁਰੂਆਤ ਕੀਤੀ ਤੇ ਜਨਵਰੀ 2007 ਵਿਚ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡਿਆ। ਉਨ੍ਹਾਂ ਨੇ 145 ਟੈਸਟ ਮੈਚ ਖੇਡੇ ਤੇ 708 ਵਿਕਟਾਂ ਲਈਆਂ। ਉਹ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਨੇ 194 ਵਨ ਡੇ ਵਿਚ 293 ਵਿਕਟਾਂ ਵੀ ਲਈਆਂ। ਸ਼ੇਨ ਵਾਰਨ ਆਈਪੀਐੱਲ ਦੇ ਪਹਿਲੇ ਸੈਸ਼ਨ ਵਿਚ 2008 ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸਨ ਤੇ ਉਨ੍ਹਾਂ ਦੀ ਕਪਤਾਨੀ ਵਿਚ ਟੀਮ ਨੇ ਖ਼ਿਤਾਬ ਜਿੱਤਿਆ ਸੀ।
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
EDITOR
CANADIAN DOABA TIMES
Email: editor@doabatimes.com
Mob:. 98146-40032 whtsapp