LATEST UPDATED NEWS: ਅੱਜ 17 ਫਰਵਰੀ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਅਤੇ ਅਰਧ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਦੁਪਹਿਰ 2 ਵਜੇ ਹੋਵੇਗੀ ਛੁੱਟੀ

ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਅਤੇ ਅਰਧ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ 17 ਫਰਵਰੀ ਨੂੰ ਦੁਪਹਿਰ 2 ਵਜੇ ਹੋਵੇਗੀ ਛੁੱਟੀ
ਹੁਸ਼ਿਆਰਪੁਰ, 17 ਫਰਵਰੀ :
ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਮਿਤੀ 17 ਫਰਵਰੀ 2023 ਨੂੰ ਸ਼ਿਵਰਾਤਰੀ ਉਤਸਵ ਦੇ ਮੌਕੇ ’ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਵਿਚ ਬਾਅਦ ਦੁਪਹਿਰ 2 ਵਜੇ ਤੋਂ ਛੁੱਟੀ ਦਾ ਹੁਕਮ ਜਾਰੀ ਕੀਤਾ ਹੈ।

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ, ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ (ਰਜਿ:) ਹੁਸ਼ਿਆਰਪੁਰ ਵੱਲੋਂ ਇਕ ਦਰਖ਼ਾਸਤ ਦਿੰਦਿਆਂ ਬੇਨਤੀ ਕੀਤੀ ਗਈ ਹੈ ਕਿ ਮਿਤੀ 17 ਫਰਵਰੀ 2023 ਨੂੰ ਸ੍ਰੀ ਸ਼ਿਵਰਾਤਰੀ ਉਤਸਵ ਦੌਰਾਨ ਸ਼ਹਿਰ ਵਿਚ ਬਾਅਦ ਦੁਪਹਿਰ ਸ਼ੋਭਾ ਯਾਤਰਾ ਕੱਢੀ ਜਾਣੀ ਹੈ। ਇਸ ਲਈ ਉਨ੍ਹਾਂ ਵੱਲੋਂ ਸ਼ੋਭਾ ਯਾਤਰਾ ਦੌਰਾਨ ਮਿਤੀ 17 ਫਰਵਰੀ 2023 ਨੂੰ ਬਾਅਦ ਦੁਪਹਿਰ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਅੱਧੇ ਦਿਨ ਦੀ ਛੁੱਟੀ ਕਰਨ ਦੀ ਮੰਗ ਕੀਤੀ ਗਈ ਹੈ।
                                   

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Comment