LATEST#DC_KOMAL : ਸਫ਼ਾਈ ਮੁਹਿੰਮ ਦੇ ਸਾਰਥਕ ਨਤੀਜੇ ਆਉਣ ਲੱਗੇ ਸਾਹਮਣੇ-ਕੋਮਲ ਮਿੱਤਲ, ਕਿਹਾ, ਭੰਗੀ ਚੋਅ ਵਿਚ ਹੁਣ ਗੰਦਗੀ ਦੀ ਥਾਂ ਨਜ਼ਰ ਆ ਰਹੀ ਹੈ ਸਫ਼ਾਈ

ਸਫ਼ਾਈ ਮੁਹਿੰਮ ਦੇ ਸਾਰਥਕ ਨਤੀਜੇ ਆਉਣ ਲੱਗੇ ਸਾਹਮਣੇ-ਕੋਮਲ ਮਿੱਤਲ

 
 
ਕਿਹਾ, ਭੰਗੀ ਚੋਅ ਵਿਚ ਹੁਣ ਗੰਦਗੀ ਦੀ ਥਾਂ ਨਜ਼ਰ ਆ ਰਹੀ ਹੈ ਸਫ਼ਾਈ
 
ਹੁਸ਼ਿਆਰਪੁਰ, 16 ਫਰਵਰੀ :
ਨਗਰ ਨਿਗਮ ਵੱਲੋਂ ਭੰਗੀ ਚੋਅ ਨੂੰ ਕੂੜਾ ਮੁਕਤ ਕਰਨ ਦੀ ਸਫ਼ਾਈ ਮੁਹਿੰਮ ਦੇ ਨੌਵੇਂ ਦਿਨ ਅੱਜ ਟ੍ਰਿਨਿਟੀ ਸਕੂਲ ਅਤੇ ਐਸ. ਡੀ ਸਕੂਲ ਦੇ ਵਲੰਟੀਅਰਾਂ ਨੇ ਸਫ਼ਾਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਵਲੰਟੀਅਰਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।
 
ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਭੰਗੀ ਚੋਅ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਦਾ ਮਕਸਦ ਚਾਲਾਨ ਕਰਨਾ ਨਹੀਂ ਬਲਕਿ ਸ਼ਹਿਰ ਵਿਚ ਸਫ਼ਾਈ ਵਿਵਸਥਾ ਬਣਾਈ ਰੱਖਣਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਬਰਕਰਾਰ ਰੱਖਣ ਵਿਚ ਨਗਰ ਨਿਗਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਦੌਰਾਨ ਸ੍ਰੀ ਰਾਮ ਲੀਲਾ ਕਮੇਟੀ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਵੱਲੋਂ ਵੀ ਨਗਰ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਰੋਜ਼ਾਨਾ ਵਾਂਗ ਸਫ਼ਾਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ।

सफाई अभियान के सार्थक नतीजे आ रहे हैं सामने: कोमल मित्तल
– कहा, भंगी चोअ में अब गंदगी के स्थान पर नजर आती है सफाई

 

होशियारपुर, 16 फरवरी:
नगर निगम की ओर से भंगी चोअ को कूड़ा मुक्त करने के सफाई अभियान के नौवें दिन दि ट्रिनटी स्कूल, एस.डी.स्कूल के वालंटियरों ने सफाई अभियान में सहयोग दिया। इस दौरान डिप्टी कमिश्नर-कम-कमिश्नर नगर निगम कोमल मित्तल ने वालंटियरों के सहयोग के लिए आभार व्यक्त किया। उन्होंने कहा कि सफाई अभियान के सार्थक परिणाम आने शुरु हो गए हैं और भंगी चोअ का दृश्य पूरा बदल गया है। उन्होंने कहा कि लोगों के सहयोग से शहर का भंगी चोअ साफ नजर आ रहा है।
डिप्टी कमिश्नर ने कहा कि नगर निगम का उद्देश्य लोगों के चालान करना नहीं बल्कि शहर में सफाई व्यवस्था बनाए रखना है। इस लिए लोगों से अपील है कि वे सफाई व्यवस्था बनाए रखने में नगर निगम को अधिक से अधिक सहयोग करें। इस दौरान श्री राम लीला कमेटी होशियारपुर के पदाधिकारियों की ओर से भी नगर निगम के सफाई अभियान को सफल बनाने में सहयोग दिया गया। इस अवसर पर नगर निगम के अधिकारी व कर्मचारियों ने भी रोज की तरह सफाई अभियान में श्रमदान किया।

                                                 —-           
 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply