LATEST : ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰ ਕੇ ਮੈਨੇਜਰ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ

ਲੁਧਿਆਣਾ : ਮਾਡਲ ਟਾਊਨ ਦੀ ਪੁਲਿਸ ਨੇ ਦੁੱਗਰੀ ਰੋਡ ਇਲਾਕੇ ‘ਚ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰ ਕੇ ਮੈਨੇਜਰ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ  ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ 8 ਹਜ਼ਾਰ ਰੁਪਏ ਦੀ ਨਕਦੀ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ।

ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਜੌਨੀ ਵਾਸੀ ਇਯਾਲੀ ਖੁਰਦ ਵਜੋਂ ਹੋਈ ਹੈ। ਉਹ ਮਾਡਲ ਟਾਊਨ ਦੇ ਦੁੱਗਰੀ ਰੋਡ ‘ਤੇ ਸਥਿਤ ਸੂਰਿਆ ਸਪਾ ‘ਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਜਦਕਿ ਪੁਲਿਸ ਸਪਾ ਦੇ ਮਾਲਕ ਸਾਰਥਕ ਬਹਿਲ ਦੀ ਭਾਲ ਕਰ ਰਹੀ ਹੈ।  ਪੁਲਿਸ ਨੂੰ ਸੂਹ ਮਿਲੀ ਸੀ ਕਿ ਉਕਤ ਸਪਾ ਸੈਂਟਰ ‘ਚ ਗਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਉਥੇ ਛਾਪਾ ਮਾਰ ਕੇ ਉਕਤ ਕਾਰਵਾਈ ਕੀਤੀ ਗਈ। ਫੜੀਆਂ ਸਾਰੀਆਂ ਲੜਕੀਆਂ ਦੂਜੇ ਜ਼ਿਲ੍ਹਿਆਂ ਦੀਆਂ ਹਨ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply