ਭਾਜਪਾ ਨੂੰ ਫਗਵਾੜਾ ‘ਚ ਲੱਗਾ ਵੱਡਾ ਝਟਕਾ
ਐੱਮ ਸੀ ਵਿਕੀ ਸੂਦ ਤੇ ਸਾਥੀ ਆਮ ਆਦਮੀ ਪਾਰਟੀ ‘ਚ ਸ਼ਾਮਿਲ
ਫਗਵਾੜਾ (ਆਦੇਸ਼ ): ਫਗਵਾੜਾ ਸ਼ਹਿਰ ਵਿਚ ਭਾਜਪਾ ਨੂੰ ਸਿਆਸੀ ਮੋਰਚੇ ‘ਤੇ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਸਥਾਨਕ ਪ੍ਰਮੁੱਖ ਆਗੂ ਐੱਮਸੀ ਅਤੇ ਮੰਡਲ ਪ੍ਰਧਾਨ ਵਿਕੀ ਸੂਦ, ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ | ਇਹ ਗਤੀਵਿਧੀ ਡਾ. ਰਾਜ ਕੁਮਾਰ ਚੱਬੇਵਾਲ, ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਦੀ ਮੌਜੂਦਗੀ ਵਿੱਚ ਹੋਈ। ਇਸ ਘਟਨਾ ਨਾਲ ਫਗਵਾੜਾ ਦੇ ਸਿਆਸੀ ਖੇਤਰ ‘ਚ ਨਵਾਂ ਮੋੜ ਆਇਆ ਹੈ ਜਿਸ ਦਾ ਖਾਸ ਅਸਰ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ‘ਤੇ ਪਵੇਗਾ | ਇਸ ਮੌਜੇ ‘ਤੇ ਹਰਜੀ ਮਾਨ, ਦਲਜੀਤ ਰਾਜੂ, ਦਰਵੇਸ਼ ਪਿੰਡ, ਵਰੂਣ ਬੰਗੜ ਸਰਪੰਚ, ਗੁਰਦੀਪ ਦੀਪਾ, ਉਮ ਪ੍ਰਕਾਸ਼ ਬਿੰਟੂ, ਬੌਬੀ ਬੇਦੀ, ਦਰਸ਼ਨ ਧਰਮਸੋਤ, ਜਸਪਾਲ ਸਿੰਘ ਅਤੇ ਰਵੀ ਕੁਮਾਰ ਵੀ ਮੌਜੂਦ ਸਨ।ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਕੀ ਸੂਦ ਨੇ ਕਿਹਾ ਕਿ ਉਹ ਭਾਜਪਾ ਦੀ ਆਲੋਚਨਾਤਮਕ ਨੀਤੀਆਂ ਅਤੇ ਆਮ ਜਨਤਾ ਦੇ ਹੱਕਾਂ ਨੂੰ ਅਣਦਿੱਖਾ ਕਰਨ ਦੇ ਕਾਰਨ ਨਿਰਾਸ਼ ਸਨ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹਾਂ ਅਤੇ ਆਪ ਦੇ ਹੁਸ਼ਿਆਰਪੁਰ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਦੀ ਇਮਾਨਦਾਰ ਅਤੇ ਲੋਕਪੱਖੀ ਰਾਜਨੀਤੀ ਨੇ ਵੀ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਡਾ. ਰਾਜ ਕੁਮਾਰ ਚੱਬੇਵਾਲ ਨੇ ਨਵੇਂ ਆਗੂਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਉਨ੍ਹਾਂ ਕਿਹਾ, “ਅਸੀਂ ਸਿਰਫ ਸਿਆਸੀ ਜਿੱਤ ਨਹੀਂ, ਸਾਮਾਜਿਕ ਸੇਵਾ ਦੀ ਮਿਸਾਲ ਕਾਇਮ ਕਰ ਰਹੇ ਹਾਂ। ਵਿਕੀ ਸੂਦ ਵਰਗੇ ਆਗੂਆਂ ਦੇ ਸਾਡੇ ਨਾਲ ਆਉਣ ਨਾਲ ਸਾਡਾ ਮਿਸ਼ਨ ਹੋਰ ਤੇਜ ਹੋਵੇਗਾ।ਹਰਜੀ ਮਾਨ ਨੇ ਇਸ ਮੌਕੇ ‘ਤੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਅਤੇ ਦੂਜੀਆਂ ਪਾਰਟੀਆਂ ਦੇ ਪ੍ਰਤੀ ਲੋਕਾਂ ਦੀ ਭਰੋਸੇਮੰਦੀ ਘਟ ਰਹੀ ਹੈ। ਆਮ ਆਦਮੀ ਪਾਰਟੀ ਇੱਕ ਵਧੀਆ ਵਿਕਲਪ ਵਜੋਂ ਉਭਰੀ ਹੈ।ਵਿਕੀ ਸੂਦ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਫਗਵਾੜਾ ‘ਚ ਭਾਜਪਾ ਲਈ ਮੁਸ਼ਕਿਲਾਂ ਵਧਣ ਦੀ ਸੰਭਾਵਨਾ ਹੈ। ਸਥਾਨਕ ਪੱਧਰ ‘ਤੇ ਉਨ੍ਹਾਂ ਦੀ ਮਜ਼ਬੂਤ ਸਥਿਤੀ ਅਤੇ ਲੋਕਾਂ ਵਿੱਚ ਪਿਆਰ ਦੇ ਕਾਰਨ ਇਸ ਤਬਦੀਲੀ ਦਾ ਸਿਆਸੀ ਪ੍ਰਭਾਵ ਦੂਰਗਾਮੀ ਹੋ ਸਕਦਾ ਹੈ।ਇਹ ਤਬਦੀਲੀ ਫਗਵਾੜਾ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਉਣ ਵਾਲੀ ਸਾਬਿਤ ਹੋ ਸਕਦੀ ਹੈ, ਜਿਸ ਨਾਲ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਫਗਵਾੜਾ ਵਿਚ ਸਿਆਸੀ ਪੈਠ ‘ਤੇ ਵੀ ਮੁਹਰ ਲੱਗੇਗੀ |
- ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ
- ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਪੰਜਾਬ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਠੱਪ, ਕਿਸਾਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ‘ਉਹ
- Breaking news :: Tragic Plane Crash in South Korea Claims at Least 62 Lives
- ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ, ਕਿਹਾ, ਉਨ੍ਹਾਂ ਦੇ ਸ਼ੁਭਚਿੰਤਕ ਨਹੀਂ
- DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ
- ਪੰਜਾਬ ਚ ਅਗਲੇ 72 ਘੰਟਿਆਂ ’ਚ ਸੰਘਣੀ ਧੁੰਦ ਦੇ ਅਸਾਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp