ਮਾਤਾ ਚਿੰਤਪੁਰਨੀ ਮੇਲਾ : ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਸੰਗਤਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਟਰੈਫਿਕ ਸਬੰਧੀ ਕੋਈ ਸਮੱਸਿਆ, ਸੰਗਤਾਂ ਨੂੰ ਨਿਸ਼ਚਿਤ ਕੀਤੇ ਰੂਟ ਮੁਤਾਬਕ ਹੀ ਯਾਤਰਾ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, (Sukhwinder Singh) : 10 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ•ਾਂ ਜ਼ਿਲ•ਾ ਪੁਲਿਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੁਲਿਸ ਨਾਕਿਆਂ ‘ਤੇ ਹੋਰ ਗੰਭੀਰਤਾ ਦਿਖਾਈ ਜਾਵੇ, ਤਾਂ ਜੋ ਸੰਗਤ ਦੀ ਸਹੂਲਤ ਲਈ ਕੀਤੇ ਵਨ ਵੇਅ ਰੂਟ ਮੁਤਾਬਕ ਹੀ ਸੰਗਤਾਂ ਵਲੋਂ ਯਾਤਰਾ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਭਾਰ ਢੋਹਣ ਵਾਲੇ ਵਾਹਨਾਂ ‘ਤੇ ਕਾਰਵਾਈ ਕਰਕੇ ਵਾਪਸ ਭੇਜੇ ਜਾਣ, ਕਿਉਂਕਿ ਅਜਿਹੇ ਵਾਹਨ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ•ਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਲੋਂ ਵੀ ਅਜਿਹੇ ਵਾਹਨਾਂ ਦੇ ਚਲਾਨ ਕੱਟਕੇ ਵਾਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।  ਉਨ•ਾਂ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਗਤ ਨੂੰ ਲਿਆਉਣ ਵਾਲੇ ਭਾਰ ਢੋਹਣ ਵਾਲੇ ਵਾਹਨਾਂ ‘ਤੇ ਵਿਸ਼ੇਸ਼ ਨਾਕੇ ਲਗਾ ਕੇ ਵਾਪਸ ਭੇਜਿਆ ਜਾਵੇ। ਉਨ•ਾਂ ਕਿਹਾ ਕਿ ਬਿਨ•ਾਂ ਪ੍ਰਵਾਨਗੀ ਲਾਊਡ ਸਪੀਕਰ ਨਹੀਂ ਚੱਲਣਗੇ, ਪਰ ਛੋਟੇ ਹਾਥੀ ‘ਤੇ ਡੀ.ਜੇ ਚਲਾਉਣ ਦੀ ਪ੍ਰਵਾਨਗੀ ਨਹੀਂ ਹੋਵੇਗੀ, ਇਸ ਲਈ ਟਰਾਂਸਪੋਰਟ ਵਿਭਾਗ ਵਲੋਂ ਅਜਿਹੇ ਵਾਹਨਾਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ।

 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਊਨਾ (ਹਿਮਾਚਲ ਪ੍ਰਦੇਸ਼) ਦੇ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ 10 ਅਗਸਤ ਤੱਕ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਨੂੰ ਜਾਣ ਵਾਲਾ ਰਸਤਾ ਵਨ-ਵੇਅ ਕੀਤਾ ਗਿਆ ਹੈ, ਇਸ ਲਈ ਸੰਗਤ ਇਸ ਰੂਟ ਮੁਤਾਬਕ ਹੀ ਯਾਤਰਾ ਕਰੇ। ਉਨ•ਾਂ ਕਿਹਾ ਕਿ ਸ਼ਰਧਾਲੂ ਹੁਸ਼ਿਆਰਪੁਰ ਤੋਂ ਗਗਰੇਟ-ਮੁਬਾਰਕਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੁਰਨੀ ਜਾਣਗੇ, ਜਦਕਿ ਵਾਪਸੀ ਮਾਤਾ ਚਿੰਤਪੁਰਨੀ ਤੋਂ ਮੁਬਾਰਕਪੁਰ-ਅੰਬ-ਊਨਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਹੋਵੇਗੀ। ਉਨ•ਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸ਼ਨ ਦੁਆਰਾ ਤੈਅ ਕੀਤੇ ਗਏ ਇਸੇ ਰੂਟ ਦੀ ਪਾਲਣਾ ਕਰਨ, ਤਾਂ ਜੋ ਉਨ•ਾਂ ਨੂੰ ਕੋਈ ਦਿੱਕਤ ਨਾ ਹੋਵੇ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੱਕ 16 ਕਿਲੋਮੀਟਰ ਦੇ ਰਸਤੇ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਲਈ ਹਰ ਸੈਕਟਰ ਵਿੱਚ ਇਕ ਡਿਊਟੀ ਮੈਜਿਸਟਰੇਟ, ਡੀ.ਐਸ.ਪੀ. ਅਤੇ ਗਾਰਡੀਅਨ ਆਫ ਗਵਰਨੈਂਸ ਦੇ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਸਿਹਤ ਵਿਭਾਗ ਵਲੋਂ ਤਾਇਨਾਤ ਕੀਤੀਆਂ ਮੈਡੀਕਲ ਟੀਮਾਂ ਤੋਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸੰਗਤਾਂ ਨੂੰ ਸੁਚਾਰੂ ਢੰਗ ਨਾਲ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ ਪਾਣੀ ਦੀ ਕਲੋਰੀਨੇਸ਼ਨ ਵੀ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਰਾਤ ਨੂੰ 8 ਵਜੇ ਤੋਂ ਲੈਕੇ ਸਵੇਰੇ 8 ਵਜੇ ਤੱਕ ਮੋਬਾਈਲ ਮੈਡੀਕਲ ਵੈਨ ਰਾਹੀਂ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਮੰਗੂਵਾਲ ਤੱਕ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ ਖਾਣੇ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਫੂਡ ਸੈਂਪਲਿੰਗ ਵੀ ਕੀਤੀ ਜਾਵੇ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply