DOABA TIMES :  ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ‘ਖੇਤਰੀ ਸਰਸ ਮੇਲੇ’ ਵਿਚ ਸ਼ਿਰਕਤ

ਖੇਤਰੀ ਸਰਸ ਮੇਲੇ ਵਿਚ ਲੋਕਾਂ ਨੇ ਭਰੀ ਭਰਵੀਂ ਹਾਜ਼ਰੀ- ਹੁਨਰਮੰਦ ਕਾਰੀਗਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਕੀਤੀ ਖਰੀਦੋ ਫਰੋਕਤ
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਬੰਨਿ•ਆਂ ਸਮਾਂ-ਪੇਸ਼ ਕੀਤਾ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ
15 ਫਰਵਰੀ ਨੂੰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਮੇਲੇ ਵਿਚ ਸ਼ਿਰਕਤ ਕਰਨਗੇ
ਗੁਰਦਾਸਪੁਰ (  Ashwani ) :- ‘ਖੇਤਰੀ ਸਰਸ ਮੇਲੇ’ ਦੇ ਅੱਠਵੇਂ ਦਿਨ ਲੋਕਾਂ ਨੇ ਭਰਵੀਂ ਹਾਜ਼ਰੀ ਭਰੀ ਤੇ ਹੁਨਰਮੰਦ ਕਾਰੀਗਰਾਂ ਵਲੋਂ ਤਿਆਰ ਵਸਤਾਂ ਦੀ ਖਰੀਦਦਾਰੀ ਕੀਤੀ।

 

ਅੱਜ ਮੇਲੇ ਵਿਚ ਸ੍ਰੀਮਤੀ ਰਮੇਸ਼ ਕੁਮਾਰੀ ਮਾਣਯੋਗ ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ, ਗੁਰਦਾਸਪੁਰ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਦੀ ਧਰਮਪਤਨੀ ਸਹਿਲਾ ਕਾਦਰੀ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਜੇ.ਪੀ.ਐਸ ਖੁਰਮੀ ਐਡੀਸ਼ਨਲ ਜਿਲਾ ਅਤੇ ਸ਼ੈਸਨ ਜੱਜ, ਕੇ.ਕੇ ਸਿੰਗਲਾ ਐਡੀਸ਼ਨਲ ਜਿਲਾ ਅਤੇ ਸ਼ੈਸਨ ਜੱਜ, ਸ੍ਰੀਮਤੀ ਅਰਚਨਾ ਕੰਬੋਜ ਐਡੀਸ਼ਨਲ ਜ਼ਿਲਾ ਅਤੇ ਸ਼ੈਸਨ ਜੱਜ, ਵਿਸੇਸ ਕੰਬੋਜ ਸਿਵਿਲ ਜੱਜ ਸੀਨੀਅਰ ਡਵੀਜ਼ਨ, ਅਮਰਦੀਪ ਬੈਂਸ ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਵੀਜ਼ਨ, ਮਿਸ ਗੁਰਪ੍ਰੀਤ ਕੋਰ ਸਿਵਿਲ  ਜੱਜ ਸੀਨੀਅਰ ਡਵੀਜ਼ਨ, ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ ਤੋਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਰਾਜਾਂ ਤੋਂ ਆਏ ਕਾਰੀਗਰਾਂ ਵਲੋਂ ਸਟਾਲ ਵੀ ਦੇਖੇ ਤੇ ਉਨਾਂ ਨਾਲ ਗੱਲਬਾਤ ਕੀਤੀ। ਦਾਣਾ ਮੰਡੀ ਗੁਰਦਾਸਪੁਰ ਵਿਖੇ ਚੱਲ ਰਿਹਾ ‘ਖੇਤਰੀ ਸਰਸ ਮੇਲਾ’ 15 ਫਰਵਰੀ ਤਕ ਲਗਾਤਾਰ ਚੱਲੇਗਾ।

Advertisements
Advertisements
Advertisements

 ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਕੁਲਵਿੰਦਰ ਬਿੱਲਾ ਨੇ ਮੇਲੇ ਵਿਚ ਸ਼ਿਰਕਤ ਕੀਤੀ

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply