DOABA TIMES LATEST : ਮਜ਼ਬੂਤ ਲੜਕੀਆਂ ਤੇ ਮਹਿਲਾਵਾਂ ਦੀ ਕਹਾਣੀ ਬਿਆਨ ਕਰੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ : ਏ.ਡੀ.ਸੀ.-ਹਰਪ੍ਰੀਤ ਸਿੰਘ ਸੂਦਨ

-7 ਨੂੰ ਪੁਲਿਸ ਲਾਈਨ ਗਰਾਊਂਡ ‘ਚ ਆਯੋਜਿਤ ਹੋਵੇਗਾ ਜ਼ਿਲ•ਾ ਪੱਧਰੀ ਸਮਾਗਮ
-ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਤੋਂ ਪੁਲਿਸ ਲਾਈਨ ਤੱਕ ਮਹਿਲਾਵਾਂ ਤੇ ਲੜਕੀਆਂ ਲਈ ਆਯੋਜਿਤ ਹੋਵੇਗਾ ਵਾਕਾਥਾਨ
-ਸਮਾਰੋਹ ਦੌਰਾਨ ਸੈਲਫੀ ਪੁਆਇੰਟ ਹੋਵੇਗਾ ਖਿੱਚ ਦਾ ਕੇਂਦਰ
-ਸਮਾਰੋਹ ਦੇ ਦਿਨ ਪੁਲਿਸ ਲਾਈਨ ਗਰਾਊਂਡ ‘ਚ ਸੁਰੱਖਿਆ ਲਈ ਤਾਇਨਾਤ ਰਹੇਗੀ ਕੇਵਲ ਮਹਿਲਾ ਪੁਲਿਸ ਕਰਮੀ
ਹੁਸ਼ਿਆਰਪੁਰ, 2 ਮਾਰਚ: (ADESH)
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮਜ਼ਬੂਤ ਲੜਕੀਆਂ ਤੇ ਮਹਿਲਾਵਾਂ ਦੀ ਕਹਾਣੀ ਬਿਆਨ ਕਰਦਾ ਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ ਜ਼ਿਲ•ਾ ਪੱਧਰੀ ਸਮਾਗਮ 7 ਮਾਰਚ ਨੂੰ ਸ਼ਾਮ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿੱਚ ਆਯੋਜਿਤ ਹੋਵੇਗਾ। ਸਮਾਗਮ ਦੀ ਸ਼ੁਰੂਆਤ ਸ਼ਾਮ 5-30 ਵਜੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਤੋਂ ਲੜਕੀਆਂ ਤੇ ਮਹਿਲਾਵਾਂ ਦੇ ਵਾਕਾਥਾਨ ਨਾਲ ਹੋਵੇਗੀ। ਉਹ ਅੱਜ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮਾਰੋਹ ਮਨਾਉਣ ਸਬੰਧੀ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਦੱਸਿਆ ਕਿ ਵਾਕਾਥਾਨ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਥਾਣਾ ਸਦਰ, ਸਰਵਿਸ ਕਲੱਬ ਤੋਂ ਹੁੰਦੇ ਹੋਏ ਪੁਲਿਸ ਲਾਈਨ ਵਿੱਚ ਜਾ ਕੇ ਸਮਾਪਤ ਹੋਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਲਾਈਨ ਗਰਾਊਂਡ ਵਿੱਚ ਜ਼ਿਲ•ਾ ਪੱਧਰੀ ਸਮਾਗਮ ਵਿੱਚ ਜਿਥੇ ਫੂਡ ਸਟਾਲ, ਹੈਂਡੀਕਰਾਫਟ ਸਟਾਲ ਤੋਂ ਇਲਾਵਾ ਲੜਕੀਆਂ ਦੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਉਥੇ ਇਸ ਦੌਰਾਨ ਸੈਲਫੀ ਪੁਆਇੰਟ ਵੀ ਖਿੱਚ ਦਾ ਵਿਸ਼ੇਸ਼ ਕੇਂਦਰ ਰਹਿਣਗੇ। ਉਨ•ਾਂ ਦੱਸਿਆ ਕਿ ਸਮਾਰੋਹ ਵਿੱਚ ਕਿਸੇ ਮੁਕਾਮ ‘ਤੇ ਪਹੁੰਚਣ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਵੀ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ‘ਬੇਟੀ ਬਚਾਓ-ਬੇਟੀ ਪੜ•ਾਓ’ ਮੁਹਿੰਮ ਤਹਿਤ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਕੀਤੇ ਕੰਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸਮਾਰੋਹ ਵਿੱਚ ਫਰੀ ਡਰਾਈਵਿੰਗ ਅਤੇ ਸੈਲਫ ਡਿਫੈਂਸ ਦੀ ਟਰੇਨਿੰਗ ਲੈਣ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਸਰਟੀਫਿਕੇਟ ਅਤੇ ਲਰਨਿੰਗ ਲਾਇਸੈਂਸ ਦਿੱਤੇ ਜਾਣਗੇ। ਮੀਟਿੰਗ ਵਿੱਚ ਉਨ•ਾਂ ਜ਼ਿਲ•ਾ ਪੁਲਿਸ ਨੂੰ ਪਾਰਕਿੰਗ ਅਤੇ ਟਰੈਫਿਕ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।  ਉਨ•ਾਂ ਕਿਹਾ ਕਿ ਸਮਾਰੋਹ ਦੇ ਦਿਨ ਪੁਲਿਸ ਲਾਈਨ ਗਰਾਊਂਡ ਅੰਦਰ ਕੇਵਲ ਮਹਿਲਾ ਸੁਰੱਖਿਆ ਕਰਮੀ ਤਾਇਨਾਤ ਕੀਤੀਆਂ ਜਾਣਗੀਆਂ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਸਮਾਰੋਹ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਦਰਸਾਇਆ ਜਾਵੇਗਾ, ਇਸ ਲਈ ਜ਼ਿਲ•ੇ ਦੀਆਂ ਲੜਕੀਆਂ ਅਤੇ ਮਹਿਲਾਵਾਂ ਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ ਆਯੋਜਿਤ ਜ਼ਿਲ•ਾ ਪੱਧਰੀ ਸਮਾਰੋਹ ਵਿੱਚ ਵੱਧ ਚੜ• ਕੇ ਹਿੱਸਾ ਲੈਣ। ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ, ਕਮਿਸ਼ਨਰ ਨਗਰ ਨਿਗਮ ਸ੍ਰੀ ਬਲਬੀਰ ਰਾਜ ਸਿੰਘ, ਜ਼ਿਲ•ਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਲੀਡ ਜ਼ਿਲ•ਾ ਮੈਨੇਜਰ ਆਰ.ਕੇ. ਚੋਪੜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply