doaba times : ਨੋਬਲ ਕੋਰੋਨਾ 2019 ਵਾਇਰਸ ਸੰਬੰਧੀ ਟਰੇਨਿੰਗ ਆਯੋਜਿਤ

ਨੋਬਲ ਕੋਰੋਨਾ 2019 ਵਾਇਰਸ ਸੰਬੰਧੀ ਟਰੇਨਿੰਗ ਆਯੋਜਿਤ
ਪਠਾਨਕੋਟ: 11 ਮਾਰਚ 2020 ( RAJINDER RAJAN BUREAU ) ਸਿਵਲ ਸਰਜਨ ਡਾ. ਵਿਨੋਦ ਸਰੀਨ  ਦੀ ਪ੍ਰਧਾਨਗੀ ਹੇਠ ਨੋਬਲ ਕੋਰੋਨਾ 2019 ਵਾਇਰਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟਰੇਨਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਕਰਵਾਈ ਗਈ। ਜ਼ਿਲ•ਾ ਐਪੀਡਮਾਲੋਜਿਸਟ ਡਾ. ਵਨੀਤ ਬਲ ਨੇ ਦੱਸਿਆ ਕਿ 2019 ਨੋਬਲ ਕੋਰੋਨਾ ਵਾਇਰਸ ਇਕ ਨਵਾਂ ਵਾਇਰਸ ਹੈ। ਜਿਸ ਦੀ ਪਹਿਚਾਣ ਪਹਿਲੀ ਵਾਰ ਚੀਨ ਦੇ ਵੁਹਾਨਹੂਬੇ ਸ਼ਹਿਰ ਵਿਚ ਕੀਤੀ ਗਈ। ਇਸ ਦੇ ਮੁੱਖ ਲੱਛਣ, ਬੁਖਾਰ, ਖੰਘ, ਸਾਹ ਲੈਣ ਵਿਚ ਤਕਲੀਫ ਆਦਿ ਦਾ ਹੋਣਾ ਹੈ। ਉਨ•ਾਂ ਨੇ ਦੱਸਿਆ ਕਿ ਕੋਈ ਵਿਅਕਤੀ ਜੋ ਬਾਹਰਲੇ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਭਾਰਤ ਆਉਂਦਾ ਹੈ ਉਨ•ਾਂ ਦਾ ਏਅਰਪੋਰਟ ਤੇ ਹੀ ਮੁਆਇੰਨਾ ਕੀਤਾ ਜਾਂਦਾ ਹੈ। ਜਿਹੜੇ ਵੀ ਵਿਅਕਤੀ ਇਸ ਬਿਮਾਰੀ ਦੇ ਸ਼ੱਕੀ ਪਾਏ ਜਾਂਦੇ ਹਨ ਉਨ•ਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਣੀ ਹੇਠ ਰੱਖ ਕੇ ਉਨ•ਾਂ ਦਾ ਇਲਾਜ ਕੀਤਾ ਜਾਂਦਾ ਹੈ।

 

ਮੈਡੀਕਲ ਅਫਸਰ ਡਾ. ਇੰਦਰਰਾਜ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾਂਦੇ ਹਨ। ਉਨ•ਾਂ ਨੂੰ 14 ਦਿਨਾਂ ਵਾਸਤੇ ਨਿਗਰਾਣੀ ਹੇਠ ਰੱਖਿਆ ਜਾਂਦਾ ਹੈ। ਇਨ•ਾਂ ਮਰੀਜਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਉਹ ਇਨ•ਾਂ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਪੂਰੀ ਸਾਵਧਾਨੀ ਵਰਤਣ, ਤਾਂ ਜੋ ਉਹ ਇਸ ਗੰਭੀਰ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚੇ ਰਹਿਣ। ਇਸ ਤੋਂ ਇਲਾਵਾ ਉਨ•ਾ ਨੇ ਦੱਸਿਆ ਕਿ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ•ਾ ਧੋਣਾ ਚਾਹੀਦਾ ਹੈ, ਮਾਸਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਭੀੜ ਭੜੱਕੇ ਵਾਲੀ ਜਗ•ਾ ਤੇ ਜਾਣ ਤੋ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਿਹਤਮੰਦ ਵਿਅਕਤੀਆਂ ਨੂੰ ਮਾਸਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਘਰੇਲੂ ਨੁਸਖਿਆਂ ਨਾਲ ਇਲਾਜ ਨਹੀਂ ਕਰਨਾ ਚਾਹੀਦਾ ਸਗੋਂ ਮਾਹਿਰ ਡਾਕਟਰਾਂ ਦੇ ਸਲਾਹ ਮਸ਼ਵਰੇ ਨਾਲ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਖੰਘ ਜਾਂ ਨਿੱਛ ਆਉਣ ਤੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਸਮੇਂ ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ, ਕੁਲਵਿੰਦਰ, ਅਮਨ, ਰਜਿੰਦਰ, ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply