ਮੋਗਾ ਚ ਕੋਰੀਅਰ ਦੀ ਦੁਕਾਨ ਚ ਧਮਾਕਾ

ਮੋਗਾ (DOABA TIMES) ਮੋਗਾ ਚ ਇੱਕ ਕੋਰੀਅਰ ਦੀ ਦੁਕਾਨ ਚ ਬਲਾਸਟ ਹੋਣ ਦੀ ਖਬਰ ਹੈ ਜਿਸ ਦੌਰਾਨ ੁਕਾਨ ਮਾਲਿਕ ਗੰਭੀਰ ਜਖਮੀਂ ਹੋ ਗਿਆ ਹੈ।
ਜਾਣਕਾਰੀ ਅਨੁਸਾਰ  ਦੁਕਾਨ ਦਾ ਮਾਲਿਕ  ਵਿਕਾਸ ਸੂਦ ਰੂਟੀਨ ਚ ਆਪਣਾ ਕੋਰੀਅਰ ਦਾ ਕੰਮ ਕਰ ਰਿਹਾ ਸੀ । ਇਸ ਦੌਰਾਨ ਇਕ ਪ੍ਰਵਾਸੀ ਵਿਅਕਤੀ ਉਸ ਕੋਲ ਆਇਆ ਤੇ ਉਸਨੂੰ ਸੰਗਰੂਰ ਕੋਰੀਅਰ ਕਰਨ ਲਈ ਕਿਹਾ।
ਉਕਤ ਪ੍ਰਵਾਸੀ ਵਿਅਕਤੀ ਪੈਸੇ ਦੇਣ ਤੋਂ ਬਾਅਦ ਚਲਾ ਗਿਆ ਤੇ ਵਿਕਾਸ ਸੂਦ ਆਪਣੇ ਕੰਮ ਚ ਫਿਰ ਵਿਅਸਤ ਹੋ ਗਿਆ। ਕੁਝ ਸਮੇਂ ਬਾਅਦ ਹੀ ਕੋਰੀਅਰ ਚ ਧਮਾਕਾ ਹੋ ਗਿਆ ਤੇ ਉਹ ਗੰਭੀਰ ਜਖਮੀਂ ਹੋ ਗਿਆ।
ਆਸਪਾਸ ਦੇ ਦੁਕਾਨਦਾਰਾਂ ਨੇ ਉਸਨੂੰ ਤੁਰੰਤ ਹਸਤਾਲ ਪਹੁੰਚਾਇਆ। ਘਟਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਜਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਹੋਰਨਾਂ ਪੁਲਿਸ ਅਫਸਰਾਂ ਸਮੇਤ ਤਰੰਤ ਮੌਕੇ ਤੇ ਪਹੁੰਚ ਗਏ ਤੇ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ।
ਗੌਰਤਲਬ ਹੈ ਕਿ ਜਲੰਧਰ ਤੋਂ ਬਾਅਦ ਮੋਗਾ ਵਿੱਚ ਹੋਈ ਇਹ ਦੂਜੀ ਘਟਨਾ ਹੈ।  ਪੁਲਿਸ ਘਟਨਾ ਦੀ ਜਾਂਚ ਬਰੀਕੀ ਨਾਲ ਕਰ ਰਹੀ ਹੈ ਤੇ ਇਸ ਮੰਥਨ ਚ ਜੁਟੀ ਗੀ ਹੈ ਕਿ ਕੋਰੀਅਰ ਚ ਕੋਈ ਜਲਣਸ਼ੀਲ ਪਦਾਰਥ ਸੀ ਕਿ ਜਾਂ ਫਿਰ ਕੋਈ ਵਿਸਫੋਟਕ ਸਮੱਗਰੀ ਸੀ ਅਤੇ ਇਹ ਕੋਰੀਅਰ ਸੰਗਰੂਰ ਕਿਸ ਨੂੰ ਭੇਜਿਆ ਜਾਣਾ ਸੀ ਤੇ ਇਸਦੇ ਪਿੱਛੇ ਅਸਲ ਨਿਸ਼ਾਨਾ ਕੋਣ ਸੀ?

 

Related posts

Leave a Reply