LATEST: 100 ਤੋਂ ਵੱਧ ਮੌਤਾਂ ਹੋਣ ਕਰਕੇ ਆਪ ਨੇ ਕੀਤਾ ਕੈਪਟਨ ਸਰਕਾਰ ਖਿਲਾਫ ਪਰਦਰਸ਼ਨ 

 
 
ਗੜ੍ਹਸ਼ੰੰਕਰ (ਅਸ਼ਵਨੀ ਸ਼ਰਮਾ)
 
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਤੇ ਅੱਜ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਹਿੱਸਿਆਂ ਚ ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਬੀਤੇ ਦਿਨੀ ਜਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਹੋਣ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਆਪ ਵਲੰਟੀਅਰ ਨੇ ਸਥਾਨਕ ਬੰਗਾ ਚੌਂਕ ਚ ਆਪਣੇ ਹੱਥਾਂ ਚ ਪੰਜਾਬ ਸਰਕਾਰ ਮੁਰਦਾਬਾਦ, ਸ਼ਰਾਬ ਮਾਫੀਆ ਮੁਰਦਾਬਾਦ, ਕੈਪਟਨ ਅਮਰਿੰਦਰ ਅਸਤੀਫਾ ਦਿਓ ਦੀਆਂ ਤਖਤੀਆਂ ਹੱਥਾਂ ਚ ਫੜ੍ਹ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
 
  ਆਪ ਦੇ ਮੀਡੀਆ ਇੰਚਾਰਜ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 100 ਦੇ ਕਰੀਬ ਹੋਈਆਂ ਮੌਤਾਂ ਲਈ ਕੈਪਟਨ ਅਮਰਿੰਦਰ ਸਿੰਘ ਸਿਧੇ ਤੋਂਰ ਤੇ ਜਿੰਮੇਵਾਰ ਹੈ ਕਿਓਂ ਕਿ ਏਕਸਾਈਜ਼ ਤੇ ਟੈਕਸੇਸ਼ਨ ਵਿਭਾਗ ਮੁੱਖ ਮੰਤਰੀ ਕੋਲ ਹੈ ਇਸ ਲਈ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਸ਼ਹਿਰੀ ਪ੍ਰਧਾਨ ਤੇ ਆਪ ਦੇ ਸੀਨਿਅਰ ਆਗੂ ਸ਼੍ਰੀ ਸੋਮ ਨਾਥ ਬੰਗੜ ਨੇ ਕਿਹਾ ਕਿ ਭਾਵੇਂ ਬਟਾਲੇ ਤੇ ਹੋਰ ਕਈ ਥਾਵਾਂ ਤੇ ਜਹਿਰੀਲੀ ਸ਼ਰਾਬ ਪੀਣ  ਨਾਲ ਮੌਤਾਂ ਹੋਈਆਂ , ਇਹ ਘਟੀਆ ਸ਼ਰਾਬ ਹਰ ਜਗ੍ਹਾ ਵੇਚੀ ਜਾਂਦੀ ਹੈ ਓਹਨਾ ਕਿਹਾ ਕਿ ਡੀ ਐਸ ਪੀ ਗੜ੍ਹਸ਼ੰਕਰ ਨੂੰ ਇਸ ਸੰਬਧੀ ਕਈ ਵਾਰ ਸੂਚਿਤ ਕੀਤਾ ਜਾ ਚੁੱਕਿਆ ਪਰ ਸ਼ਰਾਬ ਦਾ ਨਾਜਾਇਜ ਧੰਦਾ ਬਿਨਾਂ ਰੋਕ ਟੋਕ ਚੱਲ ਰਿਹਾ ਜਿਸ ਚ ਕਾਂਗਰਸ ਦੇ ਆਗੂਆਂ ਦਾ ਸਿਧਾ ਹੱਥ ਹੈ।
 
ਓਹਨਾ ਕਿਹਾ ਪਿਛਲੇ ਸਮੇਂ ਚ ਗੜ੍ਹਸ਼ੰਕਰ ਸ਼ਹਿਰ ਜਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਮੌਤਾਂ ਹੋ ਚੁਕੀਆਂ ਹਨ ਜਿਸ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਮਾਸਟਰ ਰਣਜੀਤ ਸਿੰਘ ਬਿੰਜੋ, ਗੁਰਦਿਆਲ ਸਿੰਘ ਭਨੋਟ, ਮਨਪ੍ਰੀਤ ਸਿੰਘ ਪਹਿਲਵਾਨ, ਸੰਜੀਵ ਰੋਡ਼ਮਾਜਰਾ, ਨਰਿੰਦਰ ਘਗੋਂ, ਪ੍ਰਿੰਸ ਗੜ੍ਹਸ਼ੰਕਰ, ਅਸ਼ੋਕ ਸਿੰਘ ਸਟਨੋਰ,ਉਪਕਰਨ ਸਿੰਘ ਬੰਗੜ ਹਾਜਿਰ ਸਨ।
 
 
 
 

Related posts

Leave a Reply