ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵੈਕਸੀਨ ਦੇ ਤੌਰ ‘ਤੇ ਕਰਦਾ ਹੈ ਕੰਮ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵਲੋਂ ਗੁਰਦਾਸਪੁਰ ਅਤੇ ਧਾਰੀਵਾਲ ਦੇ ਖੇਤਰ ਦੇ ਲੋਕਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ

ਜ਼ਿਲੇ ਅੰਦਰ 460 ਕਰੋੜ ਰੁਪਏ ਦੇ ਸਵੈ ਰੋਜ਼ਗਾਰ ਸਥਾਪਿਤ ਕਰਨ  ਲਈ ਉਲੀਕੀ ਰਣਨੀਤੀ

ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਡਿਪਟੀ ਕਮਿਸ਼ਨਰ  ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ, ਵੈਕਸੀਨ ਦੇ ਤੋਰ ਤੇ ਕੰਮ ਕਰਦਾ ਹੈ।ਮਾਸਕ ਪਾਉਣ  ਵਾਲੇ ਵਿਅਕਤੀ,ਜੇਕਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆ ਵੀ ਜਾਂਦੇ  ਹਨ,ਤਾਂ ਮਾਸਕ ਪਾਇਆ ਹੋਣ ਕਾਰਨ ਉਹ ਕੋਰੋਨਾ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਨ,ਜਾਂ ਉਨਾਂ ਵਿਚ ਬਹੁਤ ਹੀ ਘੱਟ ਮਾਤਰਾ ਵਿਚ ਇੰਨਫੈਕਸ਼ਨ ਫੈਲਦੀ ਹੈ ਤੇ ਉਹ ਜਲਦ ਠੀਕ ਹੋ ਜਾਂਦੇ ਹਨ।

 ਉਨਾਂ ਦੱਸਿਆ ਕਿ ਕੋਰੋਨਾ ਲੱਛਣ ਦਿਖਾਈ ਦੇਣ ਤੇ ਟੈਸਟਿੰਗ ਜਰੂਰ ਕਰਵਾਓ।ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਉਂਦੀ ਹੈ  ਤਾਂ ਉਹ ਘਰ ਏਕਾਂਤਵਾਸ ਹੋ ਸਕਦੇ ਹਨ। ਜ਼ਿਲੇ ਅੰਦਰ 99 ਫੀਸਦ  ਕੋਰੋਨਾ ਪੀੜਤ ਆਪਣੇ ਘਰ ਹੀ ਏਕਾਂਤਵਾਸ ਹਨ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਵੀਡੀਓ ਕਾਨਫੰਰਸ ਜਰੀਏ ਗੁਰਦਾਸਪੁਰ ਅਤੇ ਧਾਰੀਵਾਲ ਹਲਕੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਕੀਤਾ।

ਇਸ ਮੌਕੇ ਸ.ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ,ਡਾ. ਲਖਵਿੰਦਰ ਸਿੰਘ ਐਸ.ਐਮ.ਓ ਕਲਾਨੌਰ,ਡਾ.ਚੇਤਨਾ ਐਸ.ਐਮ.ਓ  ਗੁਰਦਾਸਪੁਰ ਵੀ ਮੋਜੂਦ ਸਨ।ਡਿਪਟੀ ਕਮਿਸ਼ਨਰ ਵਲੋਂ ਨਿਵਕੇਲੀ  ਪਹਿਲਕਦਮੀ ਕਰਦਿਆਂ ਲੋਕਾਂ ਨੂੰ ਕੋਵਿਡ-19 ਕਾਰਨ ਦਫਤਰਾਂ ਵਿਚ ਆ ਕੇ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੀ ਥਾਂ ਵੀਡੀਓ ਕਾਨਫੰਰਸ ਜਰੀਏ ਮੁਸ਼ਕਿਲਾਂ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਜੂਮ ਨਾਲ ਮੀਟਿੰਗ ਕੀਤੀ ਗਈ।

Related posts

Leave a Comment