ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਸਮੂਹ ਅਧਿਆਪਕਾਂ ਵਲੋਂ ਮਾਪੇ- ਅਧਿਆਪਕ ਮਿਲਣੀ ਦਾ ਆਯੋਜਨ


ਗੜ੍ਹਦੀਵਾਲਾ 15 ਸਤੰਬਰ (ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ਾ ਤੇ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਗੌਤਮ ਜੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਮੁੱਖੀ ਹਰਮਿੰਦਰ ਕੁਮਾਰ ਜੀ ਦੀ ਅਗਵਾਈ ਹੇਠ ਸ਼ਹੀਦ ਕੰਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਸਮੂਹ ਅਧਿਆਪਕਾਂ ਵਲੋਂ ਬੱਚਿਆ ਦੇ ਮਾਪਿਆ ਦੇ ਨਾਲ ਅਧਿਆਪਕਾਂ ਦੀ ਮਿਲਣੀ ਕਰਵਾਈ ਗਈ|

ਕੋਵਿਡ 19 ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾ ਅਨੁਸਾਰ ਮਿਤੀ 14 ਤੋਂ 19 ਸਤੰਬਰ ਤੱਕ ਅਧਿਆਪਕ ਮਾਪੇ ਮਿਲਣੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਐਨ.ਆਈ.ਐਸ. ਕੋਚ ਰਛਪਾਲ ਸਿੰਘ ਪੀ ਟੀ ਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੌਨਾ ਮਹਾਮਾਰੀ ਕਾਰਣ ਸਕੂਲ ਬੰਦ ਹੋਣ ਕਾਰਣ ਅਧਿਆਪਕਾ ਵਲੋ ਵਿਦਿਆਰਥੀਆ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਲ ਇੰਟਰਨੈਟ ਦੀ ਮਦਦ ਨਾਲ ਗੂਗਲ ਮੀਟ ਐਪ ਦੁਆਰਾ ਵੀਡੀਓ ਕੰਮਫਰੈਂਸ ਕਰਕੇ ਵਿਦਿਆਰਥੀਆ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਉਨ੍ਹਾ ਦੇ ਮਾਪਿਆ ਨਾਲ ਵਿਚਾਰ ਵਿਮਾਰਸ ਕੀਤੀ ਗਈ|

ਸਕੂਲ ਮੁਖੀ ਤੇ ਸਮੂਹ ਸਟਾਫ ਵਲੋ ਵਿਦਿਆਰਥੀਆ ਤੇ ਮਾਪਿਆ ਨੂੰ ਪੰਜਾਬ ਆਚੀਵਮੈਂਟ ਸਰਵੇ ਸਬੰਧੀ ਜੋ ਵਿਭਾਗ ਵਲੋ ਆਨਲਾਇਨ ਟੈਸਟ ਹੋ ਰਹੇ ਹਨ ਉਨ੍ਹਾ ਵਿੱਚ ਵਿਦਿਆਰਥੀਆ ਦੀ ਸੌ ਫੀਸਦੀ ਹਾਜਰੀ ਲਈ ਪ੍ਰੇਰਿਤ ਕੀਤਾ ਗਿਆ। ਅਧਿਆਪਕਾ ਵਲੋ PAS ਟੈਸਟ , ਕਿਤਾਬਾ,ਮਿਡ ਡੇ ਮੀਲ,ਪੰਜਾਬ ਐਜੂਕੇਅਰ ਐਪ,ਸਪਲੀਮੈਟਰੀ ਮਟੀਰੀਅਲ,ਅਤੇ ਬੱਚਿਆ ਦੀ ਸਿਹਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਪੀ.ਟੀ.ਆਈ ਰਛਪਾਲ ਸਿੰਘ,ਮੈਡਮ ਅੰਜੂ ਬਾਲਾ, ਪੰਜਾਬੀ ਮਾਸਟਰ ਰਸ਼ਪਾਲ ਸਿੰਘ,ਮੈਡਮ ਹਰਭਜਨ ਕੌਰ,ਕੰਪਿਊਟਰ ਅਧਿਆਪਕ ਦਵਿੰਦਰਪਾਲ ਸਿੰਘ ਵਲੋ ਬੱਚਿਆਂ ਦੇ ਮਾਤਾ ਪਿਤਾ ਨਾਲ ਰਾਬਤਾ ਕੀਤਾ ਗਿਆ।ਇਸ ਆਨਲਾੲਇਨ ਮੀਟਿੰਗ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ।

Related posts

Leave a Comment