ਨੰਬਰਦਾਰਾਂ ਦੀ ਲਟਕ ਰਹੀ ਮੰਗਾਂ ਸਬੰਧੀ ਹੋਈ ਅਹਿਮ ਮੀਟਿੰਗ


ਗੜ੍ਹਦੀਵਾਲਾ ,10 ਸਤੰਬਰ (ਚੌਧਰੀ) : ਸਬ ਤਹਿਸੀਲ ਗੜ੍ਹਦੀਵਾਲਾ ਦੇ ਨੰਬਰਦਾਰਾਂ ਦੀ ਮੀਟਿੰਗ ਪ੍ਰਧਾਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਲੰਬੇ ਸਮੇ ਤੋਂ ਲਟਕ ਰਹੀਆਂ ਮੰਗਾਂ ਤੇ ਚਰਚਾ ਕੀਤੀ ਗਈ।ਮੀਟਿੰਗ ਵਿਚ ਨੰਬਰਦਾਰਾਂ ਦਾ ਪਿਛਲੇ ਇਕ ਸਾਲ ਦਾ ਮਾਣ ਭੱਤਾ ਰਾਲੀਜ਼ ਕਰਨ,ਨੰਬਰਦਾਰੀ ਜੱਦੀ ਪੁਸ਼ਤੈਨੀ ਪਹਿਲ ਦੇ ਅਧਾਰ ਤੇ ਲਾਗੂ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ।ਇਸ ਤੋਂ ਇਲਾਵਾ ਸਫਰ ਭੱਤਾ ਅਤੇ ਟੋਲ ਟੈਕਸ ਤੋਂ ਛੋਟ ਦੇਣ ਦੀ ਵੀ ਮੰਗ ਕੀਤੀ ਗਈ।ਇਸ ਮੌਕੇ ਬਲਵੀਰ ਸਿੰਘ,ਰੇਸ਼ਮ ਸਿੰਘ,ਦਿਲਬਾਗ ਸਿੰਘ ਸਾਧੂ ਸਿੰਘ , ਡਾਕਟਰ ਪ੍ਰੀਤਮ ਸਿੰਘ,ਸੁਖਵੀਰ ਸਿੰਘ,ਗੁਰਮੀਤ ਸਿੰਘ ਭੱਟੀ, ਜਰਨੈਲ ਸਿੰਘ,ਸਵਰਨ ਸਿੰਘ,ਰਸੀਲਾ ਸਿੰਘ,ਬਾਵਾ ਸਿੰਘ,ਗੁਰਦੇਵ ਸਿੰਘ,ਸਰੂਪ ਸਿੰਘ,ਕਿਸ਼ੋਰੀ ਲਾਲ,ਨਸੀਬ ਸਿੰਘ, ਸਤਪਾਲ ਸਿੰਘ,ਦਲਜੀਤ ਸਿੰਘ, ਰਾਜ ਕੁਮਾਰ ਆਦਿ ਨੰਬਰਦਾਰ ਹਾਜ਼ਰ ਸਨ।

Related posts

Leave a Reply