ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਨੇ ਮੰਗਾਂ ਸਬੰਧੀ ਲਗਾਇਆ ਰੋਸ਼ ਧਰਨਾ

ਬੀ.ਡੀ.ਪੀ.ਓ.ਭੂੰਗਾ ਪ੍ਰਦੀਪ ਕੁਮਾਰ ਸ਼ਾਰਦਾ ਨੂੰ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ

ਗੜ੍ਹਦੀਵਾਲਾ,14 ਸਤੰਬਰ (ਚੌਧਰੀ /ਪ੍ਰਦੀਪ ਕੁਮਾਰ ) : ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਭੂੰਗਾ ਵਿਖੇ ਮੰਗਾਂ ਸਬੰਧੀ ਰੋਸ ਧਰਨਾ ਲਾਇਆ। ਯੂਨੀਅਨ ਦੇ ਮੈਬਰਾਂ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲ ਤੋਂ ਆਪਣੇ ਪੈਸਿਆਂ ਨੂੰ ਲੈਕੇ ਸੰਘਰਸ ਕਰ ਰਹੀਆਂ ਹਾਂ। ਪਰ 2 ਸਾਲ ਬੀਤ ਜਾਣ ਤੇ ਬਾਵਜੂਦ ਵੀ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਤੇ ਤੁਰੰਤ ਅਮਲ ਕੀਤਾ ਜਾਵੇ ਨਹੀਂ ਤਾ ਵੱਡੇ ਪੱਧਰ ਤੇ ਸਘਰੰਸ ਕਰਨ ਲਈ ਮਜਬੂਰ ਹੋਵਾਂਗੇ।

ਉਨਾਂ ਕਿਹਾ ਕਿ ਨੰਵਬਰ 2018 ਤੋ ਵਰਕਰਾਂ/ਹੈਲਪਰਾਂ ਦੇ ਮਾਣਭੱਤੇ ਵਿਚ ਕੱਟੇ ਗਏ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ।ਪੋਸ਼ਣ ਅਭਿਆਨ ਤਹਿਤ ਉਤਸਾਹ ਵਰਧਕ ਰਾਸ਼ੀ 500 ਰੁਪਏ ਵਰਕਰ ਤੇ 250 ਰੁਪਏ ਹੈਲਪਰ ਨੂੰ ਅਕਤੂਬਰ ਮਹੀਨੇ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ।ਗਰਭਤੀ ਔਰਤਾਂ ਲਈ ਦਿੱਤੀ ਜਾਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਪ੍ਰਤੀ ਫਾਰਮ ਦਸੰਬਰ 2019 ਤੋਂ ਏਰੀਅਰ ਸਮੇਤ ਦਿੱਤੇ ਜਾਣ।ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਦਰਾਂ ਵਿਚ ਵਾਪਸ ਭੇਜੇ ਜਾਣ।

ਪੰਜਾਬ ਦੀਆਂ ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣਭੱਤਾ ਲਾਗੂ ਕੀਤਾ ਜਾਵੇ।ਪੰਜਾਬ ਵਿਚ ਵਰਕਰ/ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਤੀ ਕੀਤਾ ਜਾਵੇ।ਮਹਿਕਮੇ ਵਿਚ ਜਾਲੀ ਸਰਟੀਫੀਕੇਟ ਡਿਗਰੀਆਂ ਪੇਸ਼ ਕਰਕੇ ਲੱਗੇ ਸੁਪਰਵਾਈਜਰਾਂ ਨੂੰ ਤੁਰੰਤ ਨੌਕਰੀ ਤੋ ਫਾਰਗ ਕੀਤਾ ਜਾਵੇ। ਵਰਕਰਾਂ/ਹੈਲਪਰਾਂ ਨੂੰ ਮੀਟਿੰਗ ਅਟੈਡ ਕਰਨ ਲਈ ਦਿੱਤੇ ਟੀ.ਏ ਦੀ ਰਾਸੀ 20 ਰੁਪਏ ਤੋ ਵਧਾਕੇ 200 ਕੀਤਾ ਜਾਵੇ।

ਐਨ.ਜੀ.ਓ.ਅਧੀਨ ਕੰਮ ਕਰਦੇ 8 ਬਲਾਕਾਂ ਦੀਆਂ ਵਰਕਰਾਂ/ਹੈਲਪਰਾਂ ਵਾਪਸ ਆਈ.ਸੀ. ਡੀ.ਐਸ.ਸਕੀਮ ਅਧੀਨ ਲਿਆਦਾ ਜਾਵੇ।ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਸਮਾਰਟ ਫੋਨ ਮੁਹਾਈਆ ਕਰਵਾਏ ਜਾਣ। ਇਸ ਸਮੇਂ ਆਂਗਣਵਾੜੀ ਵਰਕਰਾਂ/ਹੈਪਲਰਾਂ ਵਲੋਂ ਬੀ.ਡੀ.ਪੀ.ਓ.ਭੂੰਗਾ ਪ੍ਰਦੀਪ ਕੁਮਾਰ ਸ਼ਾਰਦਾ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਵਰਕਰਜ਼/ਹੈਲਪਰਜ ਹਾਜ਼ਰ ਸਨ।

Related posts

Leave a Comment