LATEST : ਜੇਈ ਨੂੰ ਵਰਕਰਾਂ ਨਾਲ ਕੀਤੀ ਬਦਸਲੂਕੀ ਦਾ ਹੋਇਆ ਅਹਿਸਾਸ, ਲਿਖਤੀ ਮਾਫੀ ਮੰਗੀ, ਮੰਨਿਆ ਭਵਿੱਖ ਚ ਨਹੀਂ ਹੋਵੇਗੀ ਗਲਤੀ

 ਜੇਈ ਨੂੰ ਵਰਕਰਾਂ ਨਾਲ ਕੀਤੀ ਬਦਸਲੂਕੀ ਦਾ ਹੋਇਆ ਅਹਿਸਾਸ, ਲਿਖਤੀ ਮਾਫੀ ਮੰਗੀ, ਮੰਨਿਆ ਭਵਿੱਖ ਚ ਨਹੀਂ ਹੋਵੇਗੀ ਗਲਤੀ


ਜੇ ਈ ਵਲੋਂ ਬਦਸਲੂਕੀ ਕਰਨ ਦਾ ਮਾਮਲਾ CANADIAN DOABA TIMES ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ

ਗੜ੍ਹਦੀਵਾਲਾ 30 ਜੂਨ (ਚੌਧਰੀ /ਯੋਗੇਸ਼ ਗੁਪਤਾ) :ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸ਼ਾਖਾ ਗੜ੍ਹਦੀਵਾਲਾ ਦੇ ਠੇਕਾ ਕਾਮਿਆਂ ਨਾਲ ਵਿਭਾਗ ਦੇ ਜੇ ਈ ਵਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸੇ ਸਿਰਫ CANADIAN DOABA TIMES ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਉਸ ਸਬੰਧੀ ਠੇਕਾ ਕਾਮਿਆਂ ਨਾਲ ਬਦਸਲੂਕੀ ਕਰਨ ਵਾਲੇ ਜੇ ਈ ਨੇ ਐਸ ਡੀ ਓ, ਐਸ ਐਚ ਓ ਗੜ੍ਹਦੀਵਾਲਾ ਗਗਨਦੀਪ ਸਿੰਘ ਸੇਖੋਂ ਅਤੇ ਵਿਭਾਗ ਦੇ ਹੋਰ ਸੀਨੀਅਰ ਅਫਸਰਾਂ ਦੀ ਹਾਜਰੀ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸ਼ਾਖਾ ਗੜ੍ਹਦੀਵਾਲਾ ਦੇ ਠੇਕਾ ਕਾਮਿਆਂ ਦੇ ਸਾਹਮਣੇ ਅਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਲਿਖਤੀ ਮਾਫੀ ਮੰਗੀ ਹੈ। ਜਿਸਤੇ ਉਹਨਾਂ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਚ ਵੀ ਇਸ ਤਰਾਂ ਦੀ ਗਲਤੀ ਕਦੇ ਨਹੀਂ ਹੋਵੇਗੀ। ਉਸ ਤੋਂ ਬਾਦ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸ਼ਾਖਾ ਦੇ ਕਾਮਿਆਂ ਨੇ ਅਪਣਾ ਰੋਸ਼ ਪ੍ਰਦਸ਼ਨ ਅਤੇ ਗੁੱਸੇ ਨੂੰ ਠੰਡਾ ਕੀਤਾ। ਇੱਥੇ ਜਿਕਰਯੋਗ ਹੈ ਕਿ 29 ਜੂਨ ਨੂੰ
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਬ੍ਰਾਂਚ ਗੜ੍ਹਦੀਵਾਲਾ ਵਲੋਂ ਠੇਕਾ ਵਰਕਰ ਦੀ ਮੰਗਾਂ ਸਬੰਧੀ ਵਿਭਾਗ ਦੇ ਐਸ ਡੀ ਓ ਨੂੰ ਪਹਿਲਾਂ ਹੀ ਮੰਗ ਪੱਤਰ ਦਿਤਾ ਗਿਆ ਸੀ। ਇਸ ਸਬੰਧੀ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਦੀ ਅਗਵਾਈ ਚ ਠੇਕਾ ਕਾਮੇ ਐਸ ਡੀ ਓ ਸਾਹਿਬ ਦੇ ਬੁਲਾਉਣ ਤੇ ਦਫਤਰ ਪਹੁੰਚੇ ਸਨ।

ਇਸ ਮੀਟਿੰਗ ਚ ਵਿਭਾਗ ਦੇ ਜੇ ਈ ਵੀ ਮੌਜੂਦ ਸਨ। ਮੀਟਿੰਗ ਦੌਰਾਨ ਯੂਨੀਅਨ ਦੇ ਆਗੂਆਂ ਦੇ ਨਾਲ ਵਿਭਾਗ ਦੇ ਜੇ ਈ ਵਲੋਂ ਭੱਦੀ ਸ਼ਬਦਾਵਲੀ ਦਾ ਪ੍ਰਗਟਾਵਾ ਕੀਤਾ ਗਿਆ। ਜਿਸਦੇ ਚਲਦਿਆਂ ਯੂਨੀਅਨ ਆਗੂਆਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਰੋਸ਼ ਪ੍ਰਦਸ਼ਨ ਸ਼ੂਰੂ ਕਰ ਦਿੱਤਾ। ਇਸ ਰੋਸ਼ ਪ੍ਰਦਸ਼ਨ ਦੌਰਾਨ ਠੇਕਾ ਕਾਮੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ ਅਤੇ ਵਿਭਾਗ ਦੇ ਜੇ ਈ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਦਾ ਪਤਾ ਚਲਦਿਆਂ ਹੀ ਐਸ ਐਚ ਓ ਗੜ੍ਹਦੀਵਾਲਾ ਗਗਨਦੀਪ ਸਿੰਘ ਸੇਖੋਂ ਸਾਰ ਲੈਣ ਲਈ ਮੌਕੇ ਤੇ ਪਹੁੰਚੇ। ਉਹਨਾਂ ਨੇ ਵਰਕਰਾਂ ਨੂੰ ਠੰਡਾ ਕੀਤਾ। ਪ੍ਰੰਤੂ ਯੂਨੀਅਨ ਵਰਕਰ ਅਪਣੀ ਮੰਗ ਤੇ ਅੜੇ ਰਹੇ। ਐਸ ਐਚ ਓ ਸਾਹਿਬ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਪ ਸਭ ਨੂੰ ਇਨਸਾਫ ਮਿਲੇਗਾ।

ਉਸ ਉਪਰੰਤ ਵਿਭਾਗ ਦੇ ਜੇ ਈ ਨੇ ਵਿਭਾਗ ਦੇ ਅਫਸਰ ਸਹਿਬਾਨ ਦੀ ਹਾਜਰੀ ਚ ਅਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਲਿਖਤੀ ਮਾਫੀ ਮੰਗ ਕੇ ਵਰਕਰਾਂ ਤੋਂ ਜਾਨ ਛਡਾਈ। ਇਸ ਮੌਕੇ ਰਣਦੀਪ ਸਿੰਘ ਧਨੋਆ, ਕੁਲਦੀਪ ਸਿੰਘ ਰਾਣਾ, ਅਜੇ ਕੁਮਾਰ, ਮਨਿੰਦਰ ਸਿੰਘ ਬਾਹਗਾ, ਗੁਰਵਿੰਦਰ ਸਿੰਘ ਧਾਮੀ, ਹਰਜੀਤ ਸਿੰਘ ਸੈਣੀ, ਸੰਦੀਪ ਕੁਮਾਰ ਠਾਕੁਰ, ਜਗਦੀਸ਼ ਸਿੰਘ ਧੁੱਗਾ, ਜਗੀਰ ਸਿੰਘ, ਸੰਦੀਪ ਸਿੰਘ, ਪ੍ਰਦੀਪ ਸਿੰਘ ਧੂਤ, ਕਲਵਿੰਦਰ ਸਿੰਘ ਅਟਵਾਲ ਸਹਿਤ ਹੋਰ ਵਰਕਰ ਵੀ ਹਾਜਰ ਸਨ।

Related posts

Leave a Reply