Latest News :-ਔਰਤਾਂ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਆਪਣੀ ਆਮਦਨ ਵਿਚ ਕਰ ਰਹੀਆਂ ਨੇ ਵਾਧਾ ਆਚਾਰ, ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਕੀਤੀ ਜਾਂਦੀ ਹੈ ਹੋਮ ਡਿਲਵਰੀ

Spread the love

ਔਰਤਾਂ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਆਪਣੀ ਆਮਦਨ ਵਿਚ ਕਰ ਰਹੀਆਂ ਨੇ ਵਾਧਾ ਆਚਾਰ, ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਕੀਤੀ ਜਾਂਦੀ ਹੈ ਹੋਮ ਡਿਲਵਰੀ

ਗੁਰਦਾਸਪੁਰ, 27 ਜਨਵਰੀ  ( ਅਸ਼ਵਨੀ ) :-  ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਔਰਤਾਂ ਸਵੈ-ਸਹਾਇਤਾ ਸਮੂਹਾਂ ਰਾਹੀਂ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਰਹੀਆਂ ਹਨ। ਇਸ ਮਿਸ਼ਨ ਤਹਿਤ ‘ਸੁਆਣੀ ਸਵੈ ਸਹਾਇਤਾ ਸਮੂਹ ’ ਗੱਡੀਆਂ ਰਾਹੀ ਆਪਣੇ ਵਲੋਂ ਤਿਆਰ ਕੀਤੇ  ਗਏ ਆਚਾਰ,ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਹੋਮ ਡਿਲਵਰੀ ਕਰ ਰਹੀਆਂ ਹਨ।

ਇਸ ਸਬੰਧੀ ਗੱਲਬਾਤ ਕਰਦਿਾਂ ਸ੍ਰੀਮਤੀ ਪ੍ਰੀਤ ਕੋਰ ਨੇ ਦੱਸਿਆ ਕਿ ‘ਸੁਆਣੀ ਸਵੈ ਸਹਾਇਤਾ ਸਮੂਹ ’ ਰਾਹੀਂ ਔਰਤਾਂ ਵਲੋਂ ਤਿਆਰ ਕੀਤੇ ਗਏ ਪਦਾਰਥਾਂ ਦੀ ਹੋਮ ਡਿਲਵਰੀ ਕੀਤੀ ਜਾਂਦੀ ਹੈ, ਜਿਸ ਨਾਲ ਔਰਤਾਂ ਦੀ ਆਰਥਿਕ ਸਥਿਤੀ ਵਿਚ ਬਹੁਤ ਮਜ਼ਬੂਤੀ ਆਈ ਹੈ। ਉਨਾਂ ਦੱਸਿਆ ਕਿ ਪਿੰਡਾਂ ਵਿਚ ਔਰਤਾਂ ਜ਼ਿਆਦਾਤਰ ਘਰੇਲੂ ਕੰਮ ਕਰਦੀਆਂ ਹਨ ਅਤੇ ‘ਸੁਆਣੀ ਸਵੈ ਸਹਾਇਤਾ ਸਮੂਹ ’ ਰਾਹੀ ਔਰਤਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮੁਹੱਈਆ ਹੋਇਆ ਹੈ। ਉਸਨੇ ਅੱਗੇ ਕਿਹਾ ਕਿ ਪੇਂਡੂ ਅੋਰਤਾ ਨੂੰ ਸਵੈ ਸਹਾਇਤਾ ਸਮੂਹਾ ਵਿੱਚ ਜੁੜ੍ਹ ਕੇ ਆਪਣੀ ਆਜੀਵਿਕਾ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਬਾਕੀ ਸਵੈ ਸਹਾਇਤਾ ਸਮੂਹਾ ਨੂੰ ਸੁਆਣੀ ਸਵੈ ਸਹਾਇਤਾ ਸਮੂਹ ਤੋ ਸੇਧ ਲੈਣੀ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ‘ਦਿਹਾਤੀ ਆਜੀਵਿਕਾ ਮਿਸ਼ਨ’ ਤਹਿਤ ਔਰਤਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ।

ਇਸ ਮੌਕੇ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲ੍ਹਾ ਗੁਰਦਾਸਪੁਰ ਵਿੱਚ ਗਰੀਬ ਅੋਰਤਾਂ ਦੇ 2200 ਸਵੈ ਸਹਾਇਤਾ ਸਮੂਹ ਵੱਖ-ਵੱਖ ਪਿੰਡਾ ਵਿੱਚ ਚੱਲ੍ਹ ਰਹੇ ਹਨ।ਸਵੈ ਸਹਾਇਤਾ ਸਮੂਹਾ ਨੂੰ ਸਰਕਾਰ ਅਤੇ ਬੈਕਾ ਵੱਲੋ ਆਪਣੀ ਆਜੀਵਿਕਾ ਵਿੱਚ ਵਾਧਾ ਕਰਨ ਲਈ ਸਮੇ-ਸਮੇਂ ਤੇ ਨਿਯਮਾ ਅਨੁਸਾਰ ਫੰਡ ਮੁਹੱਈਆ ਕਰਵਾਏ ਜਾਦੇ ਹਨ। ਸੁਆਣੀ ਸਵੈ ਸਹਾਇਤਾ ਸਮੂਹ ਵਿਚ ਔਰਤਾਂ ਰਲ੍ਹ ਕੇ ਆਚਾਰ, ਚਟਨੀ ਅਤੇ ਮੁਰੱਬਿਆ ਨੂੰ ਬਣਾਕੇ  ਸਰਕਾਰ ਅਤੇ ਵੱਖ-ਵੱਖ ਸੰਸਥਾਵਾ ਵੱਲੋ ਲਗਾਏ ਜਾਦੇ ਮੇਲਿਆ ਵਿੱਚ ਵੇਚਦੀਆ ਹਨ। ਇਨ੍ਹਾ ਚੀਜਾ ਦੀ ਮੰਗ ਨੂੰ ਦੇਖਦਿਆ ਹੋਇਆ ਹੋਮ ਡਿਲਵਰੀ ਲਈ ਸਵੈ ਸਹਾਇਤਾ ਸਮੂਹ ਵੱਲੋ ਗੱਡੀਆ ਖਰੀਦੀਆ ਗਈਆ ਸਨ।


Spread the love

Related posts

Leave a Comment