LATEST : ਬਾਬਾ ਰਾਮਦੇਵ ਤੇ ਸ਼ਿਕੰਜਾ – ਹੁਣ ਹਾਈਕੋਰਟ ਨੇ ਕੋਰੋਨਾ ਡਰੱਗ ਮਾਮਲੇ ਵਿੱਚ ਬਾਬਾ ਰਾਮਦੇਵ ਨੂੰ ਨੋਟਿਸ ਜਾਰੀ ਕੀਤਾ

ਉਤਰਾਖੰਡ :  ਉਤਰਾਖੰਡ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਬਾਬਾ ਰਾਮਦੇਵ ਵਲੋਂ ਲਾਂਚ ਕੀਤੀ ਦਵਾਈ  ਦੇ ਖਿਲਾਫ  ਦਾਇਰ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਕੀਤੀ। ਮਾਮਲੇ ਵਿਚ ਅਦਾਲਤ ਨੇ ਕੇਂਦਰ ਸਰਕਾਰ ਦੇ ਸਹਾਇਕ ਸਾਲਿਸਿਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ ਬੁੱਧਵਾਰ ਯਾਨੀ ਕੱਲ, ਪਹਿਲੀ ਜੁਲਾਈ ਦੀ ਤਰੀਕ ਨੂੰ ਹੈ।

ਮੰਗਲਵਾਰ ਨੂੰ ਨਗਰ ਦੇ ਐਡਵੋਕੇਟ ਮਨੀ ਕੁਮਾਰ ਦੀ ਪਟੀਸ਼ਨ ਦੀ ਸੁਣਵਾਈ ਚੀਫ਼ ਜਸਟਿਸ ਰਮੇਸ਼ ਰੰਗਨਾਥਨ ਅਤੇ ਜਸਟਿਸ ਆਰ ਸੀ ਖੁੱਲਬੇ ਦੀ ਬੈਂਚ ਵਿੱਚ ਹੋਈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਅਤੇ ਉਸਦੇ ਸਾਥੀ ਆਚਾਰੀਆ ਬਾਲਕ੍ਰਿਸ਼ਨ ਨੇ ਪਿਛਲੇ ਦਿਨੀਂ ਹਰਿਦੁਆਰ ਵਿੱਚ ਪਤੰਜਲੀ ਯੋਗਪੀਠ ਦੀ ਦਿਵਿਆ  ਕੰਪਨੀ ਦੁਆਰਾ ਤਿਆਰ ਕੀਤੀ ਇੱਕ ਕੋਰੋਨਿਲ ਦਵਾਈ ਦੀਲਾਂਚਿੰਗ  ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਕੀਤੀ ਸੀ। ਐਡਵੋਕੇਟ ਮਨੀ ਕੁਮਾਰ ਵਲੋਂ ਦਾਇਰ ਪਟੀਸ਼ਨ ਕਾਰਨ ਬਾਬਾ ਰਾਮਦੇਵ ਤੇ ਸ਼ਿਕੰਜਾ ਹੋਰ ਜ਼ਿਆਦਾ ਕੱਸਿਆ ਗਿਆ  ਹੈ 

Related posts

Leave a Reply