ਸੋਨੀਆਂ ਗਾਂਧੀ ਵਲੋਂ ਮੁੱਦਾ ਚੁੱਕੇ ਜਾਣ ਦਾ ਧੰਨਵਾਦ, ਪ੍ਰਧਾਨ ਮੰਤਰੀ ਨੂੰ ਰਾਹਤ ਦਾ ਕਰਨਾ ਪਿਆ ਐਲਾਨ : ਚੀਮਾ

ਸੋਨੀਆਂ ਗਾਂਧੀ ਵਲੋਂ ਮੁੱਦਾ ਚੁੱਕੇ ਜਾਣ ਦਾ ਧੰਨਵਾਦ, ਪ੍ਰਧਾਨ ਮੰਤਰੀ ਨੂੰ ਰਾਹਤ ਦਾ ਕਰਨਾ ਪਿਆ ਐਲਾਨ : ਚੀਮਾ

ਬਟਾਲਾ 30 ਜੂਨ ( ਸੰਜੀਵ ਨਈਅਰ,ਅਵਿਨਾਸ਼ ) : ਐਮ. ਐਮ . ਚੀਮਾ ਸੀਨੀਅਰ ਟਰੇਡ ਯੂਨੀਅਨ ਆਗੂ ਅਤੇ ਪਰਮਾਨੈਂਟ ਇਨਵਾਇਟੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਯੂ.ਪੀ.ਏ . ਚੇਅਰਪਰਸਨ ਅਤੇ ਪ੍ਰਧਾਨ ਕੁਲ ਹਿੰਦ ਕਾਂਗਰਸ ਕਮੇਟੀ ਸ੍ਰੀਮਤੀ ਸੋਨੀਆਂ ਗਾਂਧੀ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾ ਨੇ ਮੌਜੂਦਾ ਮੁਸ਼ਕਿਲ ਦੇ ਹਾਲਾਤਾਂ ਵਿੱਚ ਅੱਗੇ ਹੋ ਕੇ ਜੋ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕਿਹਾ ਸੀ ਉਸ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਰ ਦਿੱਤਾ ਹੈ।ਚੀਮਾ ਨੇ ਕਿਹਾ ਕਿ ਸ੍ਰੀਮਤੀ ਸੋਨੀਆਂ ਜੋ ਕਿ ਇਕ ਦੂਰਦਰਸ਼ੀ ਅਤੇ ਗਰੀਬ,ਮਜਦੂਰ ਤੇ ਮਿਡਲ ਕਲਾਸ ਲੋਕਾਂ ਦੀਆਂ ਦੁਖ ਤਕਲੀਫਾਂ ਨੂੰ ਸਮਝਦੇ ਹਨ ਵਲੋਂ ਬੜੇ ਹੀ ਜੋਰਦਾਰ ਢੰਗ ਨਾਲ ਇਹ ਮੁੱਦਾ ਚੁੱਕਿਆ ਗਿਆ ਸੀ ਤਾਂ ਜੋ ਮੋਜੂਦਾ ਕਰੋਨਾ ਮਹਾਮਾਰੀ ਦੇ ਹਾਲਾਤਾਂ ਕਾਰਣ ਦੇਸ ਦਾ ਵੱਡਾ ਤਬਕਾ ਭੁੱਖਮਰੀ ਦਾ ਸ਼ਿਕਾਰ ਹੀ ਹੋ ਕੇ ਨਾ ਰਹਿ ਜਾਵੇੇ।

ਸ.ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਜੋ ਦੇਸ ਦੇ 80 ਕਰੋੜ ਲੋਕਾਂ  ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਰਾਹੀ ਨਵੰਬਰ ਮਹੀਨੇ ਤੱਕ ਰਾਸ਼ਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ ਉਹ ਸ੍ਰੀਮਤੀ ਸੋਨੀਆਂ ਗਾਂਧੀ ਵਲੋਂ ਗਰੀਬ ਲੋਕਾਂ ਦੇ ਹੱਕ ਵਿੱਚ ਕੀਤੀ ਗਈ ਆਵਾਜ ਬੁਲੰਦ ਕਰਨ ਦਾ ਹੀ ਨਤੀਜ਼ਾ ਹੈ.ਚੀਮਾ ਨੇ ਦੱਸਿਆ ਕਿ ਸ੍ਰੀਮਤੀ ਸੋਨੀਆਂ ਗਾਂਧੀ ਨੇ ਯੂ.ਪੀ.ਏ -2 ਸਰਕਾਰ ਵੇਲੇ ਨੈਸ਼ਨਲ ਫੂਡ ਸਕਿੳਰਿਟੀ ਮਿਸ਼ਨ ਨੂੰ ਲਾਗੂ ਕਰਨ ਅਤੇ  ਆਧਾਰ ਕਾਰਡ ਰਾਹੀ ਬੈਂਕ ਖਾਤਿਆ ਨੂੰ ਜੋੜਣ ਦਾ ਜੋ ਉਪਰਾਲਾ ਕੀਤੀ ਸੀ ਉਸ ਦਾ ਅੱਜ ਮੌਜੂਦਾ ਹਾਲਾਤਾ ਵਿੱਚ  ਅਸਰ ਨਜ਼ਰ ਆ ਰਿਹਾ ਹੈ। ਚੀਮਾ ਨੇ ਕਿਹਾ ਕਿ ਉਸ ਵੇਲੇ ਦੂਰਗਾਮੀ ਸੋਚ ਰੱਖ ਕੇ ਹੀ ਅਜਿਹੀਆਂ ਸਕੀਮਾਂ ਬਣਾਈਆਂ ਗਈਆਂ ਸਨ ਜਿਸ ਦਾ ਫਾਇਦਾ ਹੁਣ ਅਜਿਹੇ ਹਲਾਤਾਂ ਵਿੱਚ ਦੇਸ ਦੀ ਜਨਤਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ।

ਸ.ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾ ਵਲੋਂ ਸੁਰੂ ਕੀਤੀਆਂ ਗਈਆਂ ਸਕੀਮਾਂ ਦੀ ਵਰਤੋਂ ਅੱਜ ਮੋਦੀ ਸਰਕਾਰ ਨੂੰ ਲਾਭ ਪਹੰੁਚਾ ਰਹੀ ਹੈ ਕਿਉਂਕਿ ਕਾਂਗਰਸ ਤਾਂ ਹਮੇਸ਼ਾ ਹੀ ਦੇਸ ਦੇ ਹਰ ਬਸ਼ਿੰਦੇ ਦੇ ਹੱਕ ਲਈ ਸੋਚਦੀ ਰਹੀ ਹੈ ਤੇ ਹੁਣ ਕਾਗਰਸ ਦੀਆਂ ਸਕੀਮਾਂ ਦਾ ਹੀ ਫਾਇਦਾ ਮਿਲ ਦੇਸ ਦੀ ਜਨਤਾ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ.ਇਸ ਮੌਕੇ ਚੀਮਾ ਨੇ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਨਾਜੁਕ ਘੜੀ ਵਿੱਚ ਕਿਰਪਾ ਕਰਕੇ ਸੰਜੀਦਾ ਵਿਉੱਤਬੰਦੀ ਕੀਤੀ ਜਾਵੇ ਨਾ ਕਿ ਭਰਮਾਊ ਜੁਮਲੇ ਸੁਣਾਏ ਜਾਣ।

ਸ.ਚੀਮਾ ਨੇ ਪ੍ਰਧਾਨ ਮੰਤਰੀ ਵਲੋਂ ਕਰੋਨਾ ਮਹਾਮਾਰੀ ਕਾਰਣ ਦੇਸ ਵਿੱਚ ਹੋਏ ਜਾਨੀ ਨੁਕਸਾਨ ਦੀ ਤੁਲਨਾ ਵਿਦੇਸਾ ਨਾਲ ਕਰਨਾ ਵੀ ਬਚਕਾਣਾ ਕਰਾਰ ਦਿੱਤਾ ਹੈ. ਚੀਮਾ ਨੇ ਕਿਹਾ ਹੈ ਕਿ ਅੱਜ ਜੋੜ ਹੈ ਦੇਸ ਦੀ ਜਨਤਾ ਦੀ ਕੇਂਦਰ ਸਰਕਾਰ ਵਲੋਂ ਸਹਾਇਤਾ ਕਰਨ ਦੀ ਨਾ ਕਿ ਦੇਸ ਦੀ ਜਨਤਾ ਦਾ ਲਹੂ ਨਿਚੋੜਣ ਦੀ. ਚੀਮਾ ਨੇ ਇਸ ਗੱਲ ਤੇ ਵੀ ਦੁਖ ਜਾਹਿਰ ਕੀਤਾ ਹੈ ਕਿ ਅੱਜ ਜਿਸ ਤਰਾਂ ਪੈਟਰੋਲੀਅਮ ਪਦਾਰਥਾਂ ਦਾ ਰੇਟ ਲਗਾਤਾਰ ਉਸ ਵੇਲੇ ਵਧਾਇਆ ਗਿਆ  ਹੈ ਜਦੋਂ ਕਿ ਅੰਤਰਰਾਸ਼ਟਰੀ ਬਾਜਾ਼ਰ ਵਿੱਚ ਕੱਚੇ ਤੇਲ ਦਾ ਮੁੱਲ ਸਭ ਤੋਂ ਘੱਟ ਹੈ ਜੋ ਕਿ ਦੇਸ ਦੀ ਜਨਤਾ  ਨਾਲ ਸਿੱਧਾ ਸਿੱਧਾ ਧੋਖਾ ਹੀ ਹੈ.–

Related posts

Leave a Reply