ਕੈਪਟਨ ਸਾਹਿਬ…! ਹੋਸ਼ ਚ ਆਓ ਪੰਜਾਬ ਬਚਾਓ : ਸੰਜੀਵ ਮਨਹਾਸ

ਗੜ੍ਹਦੀਵਾਲਾ 2 ਅਗਸਤ (ਚੌਧਰੀ) : ਭਾਜਪਾ ਜਿਲਾ ਪ੍ਧਾਨ ਸਜੀਵ ਮਨਹਾਸ ਨੇ ਕਿਹਾ ਕਿ ਪੰਜਾਬ ‘ਚ ਵਾਪਰੇ ਨਕਲੀ ਸ਼ਰਾਬ ਦੇ ਸਭ ਤੋਂ ਵੱਡੇ ਦੁਖਾਂਤ ‘ਚ ਆਪਣੇ ਸਕੇ-ਸੰਬੰਧੀਆਂ ਨੂੰ ਗੁਆਉਣ ਵਾਲੇ ਇਨ੍ਹਾਂ 86 ਤੋਂ ਵੀ ਵਧੇਰੇ ਪਰਿਵਾਰਾਂ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ। ਇਨ੍ਹਾਂ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਅੱਜ ਸੂਬੇ ਦੀ ਕਾਂਗਰਸ ਸਰਕਾਰ ਦੇ ਹੱਥ ਰੰਗੇ ਹੋਏ ਹਨ।

ਮੁੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਅਤਿ ਦੁਖਦਾਈ ਹਾਦਸੇ ਪਿੱਛੇ ਜ਼ਿੰਮੇਵਾਰ ਕਾਂਗਰਸ ਦੇ ਮੰਤਰੀਆਂ,ਵਿਧਾਇਕਾਂ ਅਤੇ ਮੁੱਖਮੰਤਰੀ ਦੇ ਆਪਣੇ ਧਾਰਮਿਕ ਸਲਾਹਕਾਰ ਦੇ ਪਰਿਵਾਰ ਖ਼ਿਲਾਫ਼, ਜੋ ਕਿ ਇਸ ਸਮੇਂ ਸ਼ਰਾਬ ਮਾਫ਼ੀਆ ਬਣ ਕੇ ਨਾ ਕੇਵਲ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ, ਬਲਕਿ ਲੋਕਾਂ ਨੂੰ ਗੈਰ ਮਿਆਰੀ ਸ਼ਰਾਬ ਦੇ ਰਾਹੀਂ ਮੌਤ ਦੇ ਮੂੰਹ ਵੱਲ ਵੀ ਧੱਕ ਰਹੇ ਹਨ, ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਹੈਰਾਨਗੀ ਇਹ ਵੀ ਹੈ ਕਿ ਮੌਕੇ ਤੇ ਜਾ ਕੇ ਹਾਲਾਤ ਵੇਖਣ ਦੀ ਬਜਾਏ ਮੁੱਖਮੰਤਰੀ ਸਾਹਿਬ ਨੂੰ ਆਪਣੇ ਫ਼ਾਰਮ ਹਾਊਸ ‘ਤੇ ਬੈਠ ਕੇ ਫੋਕੀ ਸ਼ੋਹਰਤ ਵਾਲੀਆਂ ਵੀਡੀਓ ਬਨਾਂਉਣ ਨੂੰ ਤਰਜ਼ੀਹ ਦੇ ਰਹੇ ਹਨ। ਪੰਜਾਬ ਚੋ ਜ਼ਹਿਰ ਘੋਲਣ ਵਾਲੇ ਮਾਫੀਆ ਨੂੰ ਹੱਲਾ ਸ਼ੇਰੀ ਦੇ ਰਿਹੇ ਹਨ ਕੈਪਟਨ, ਸ਼ਰਾਬ ਦੇ ਨਾਮ ਪਰ ਜ਼ਹਿਰ ਵੇਚਿਆ ਜਾ ਰਿਹਾ…ਇਸ ਮੌਕੇ ਉਨ੍ਹਾਂ ਦੇ ਨਾਲ,ਅਨਿਲ ਗੋਰਾ ਮੈਂਬਰ ਜ਼ਿਲਾ ਕਾਰਜਕਾਰੀ,ਰਾਜਨ ਸੋਂਧੀ ਕੌਂਸਲਰ ਟਾਂਡਾ,ਚੰਦਰ ਮੋਹਨ ਲਾਡੀ ਕੌਂਸਲਰ ਟਾਂਡਾ,ਗੁਰਮੀਤ ਬਿੱਟੂ ਸੈਕਟਰੀ ਐਸ ਸੀ ਮੋਰਚਾ,ਮੁਨੀਸ਼ ਸ਼ਰਮਾ ਆਦਿ ਹਾਜਿਰ ਸਨ!

Advertisements

Related posts

Leave a Reply