UPDATED BREAKING.. ਦਸੂਹਾ ਵਖੇ ਸੰਘਣੀ ਧੁੰਧ ਕਾਰਣ ਹਾਦਸਾ, ਮਾਤਾ -ਪਿਤਾ ਦੀ ਇਕਲੌਤੀ ਸੰਤਾਨ ਕਰਨਜੀਤ ਦੀ ਮੌਤ, ਅਣਪਛਾਤੇ ਵਾਹਨ ਦੀ ਲਪੇਟ ‘ਚ ਆਏ, ਦੂਸਰਾ ਗੰਭੀਰ ਜਖਮੀ

Spread the love

(ਮ੍ਰਿਤਕ ਨੌਜਵਾਨ ਕਰਨਜੀਤ ਸਿੰਘ ਅਤੇ ਗੰਭੀਰ ਜਖਮੀ ਮਨਿੰਦਰ ਸਿੰਘ ਦੀ ਪ੍ਰੋਫਾਈਲ ਫੋਟੋ)

ਦਸੂਹਾ 22 ਜਨਵਰੀ (ਚੌਧਰੀ) : ਕੱਲ ਗਹਿਰੀ ਧੁੰਧ ਨੇ ਪਿਛਲੇ ਸਭ ਰਿਕਾਰਡ ਤੋੜ ਦਿੱਤੇ, ਧੁੰਧ ਐਨੀ ਗਹਿਰੀ ਸੀ ਕਿ ਡੇਢ ਮੀਟਰ ਤੋਂ ਵੀ ਘੱਟ ਵਿਜ਼ੀਬਿਲਟੀ ਸੀ। ਕਲ ਸ਼ਾਮ 6 ਵਜੇ ਤੋਂ ਬਾਅਦ ਹੁਸ਼ਿਆਰਪੁਰ -ਜਲੰਧਰ, ਪਠਾਨਕੋਟ ਤੇ ਚੰਡੀਗੜ੍ਹ ਰੋਡ ਤੇ ਧੁੰਧ ਨਹੀਂ ਕਹਿਰ ਹੀ ਸੀ।
– ਮਿਆਣੀ ਰੋਡ ਤੇ 7-7.30 ਵਜੇ ਦੇ ਕਰੀਬ ਗਹਿਰੀ ਧੁੰਧ ਹੋਣ ਕਾਰਨ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨਜੀਤ ਸਿੰਘ(20) ਪੁੱਤਰ ਸਤਨਾਮ ਸਿੰਘ ਵਾਸੀ ਕੈਂਥਾਂ ਅਤੇ ਮਨਿੰਦਰ ਸਿੰਘ (17)ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੈਂਥਾਂ ਅਪਣੇ ਮੋਟਰਸਾਈਕਲ ਪਰ ਆਪਣੇ ਦੋਸਤ ਨੂੰ ਬੂਟ ਦੇਣ ਉਪਰੰਤ ਮਿਆਣੀ ਰੋੜ ਰਾਹੀਂ ਘਰ ਕੈਂਥਾਂ ਪਰਤ ਰਹੇ ਸਨ।
ਰਾਹਗੀਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇਹ ਮਿਆਣੀ ਪਟਰੋਲ ਪੰਪ ਦੇ ਨਜਦੀਕ ਇੱਕ ਗੰਨੇ ਦੀ ਲੱਦੀ ਟਰਾਲੀ ਨੂੰ ਉਵਰ ਟੇਕ ਕਰਨ ਲੱਗੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ।
ਦੁਰਘਟਨਾ ਹੋਣ ਦਾ ਸਹੀ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਵਾਹਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਹ ਦੋਵੇਂ ਨੌਜਵਾਨ ਕਾਫੀ ਦੇਰ ਤੱਕ ਸੜਕ ਤੇ ਡਿੱਗੇ ਰਹੇ। ਪਿੱਛੇ ਤੋਂ ਆ ਰਹੇ ਸੋਨੂੰ ਬਾਜਵਾ ਨਾਂ ਦੇ ਵਿਅਕਤੀ ਨੇ ਇਹਨਾਂ ਦੋਵਾਂ ਨੂੰ ਐਬੁਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ। ਜਿਥੇ ਡਾਕਟਰਾਂ ਨੇ ਕਰਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਦੂਜੇ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ।
ਦੋਨੋਂ ਨੌਜਵਾਨ ਅਪਣੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਦੱਸੇ ਜਾ ਰਹੇ ਹਨ। ਮ੍ਰਿਤਕ ਕਰਨਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

News

Spread the love

Related posts

Leave a Comment