ਕਾਦੀਆਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਅਜ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ : ਵਿੱਟੀ ਭਗਤੂਪੁਰ

(ਹੇਠਾਂ ਹਲਕਾ ਕਾਦੀਆਂ ਦੇ ਵਿਧਾਇਕ ਸਰਦਾਰ ਫਤਹਿ ਜੰਗ ਸਿੰਘ ਬਾਜਵਾ ਜੀ ਦੀ ਰਿਹਾਇਸ਼ ਉੱਪਰ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਲਈ ਕਾਂਗਰਸ ਦੀ ਸਮੁੱਚੀ ਟੀਮ ਤਿਆਰੀਆਂ ਕਰਦੀ ਹੋਈ)

ਬਟਾਲਾ /ਸ੍ਰੀ ਹਰਗੋਬਿੰਦਪੁਰ  (ਸੰਜੀਵ ਨਈਅਰ/ ਅਵੀਨਾਸ਼ ):
 ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਹਲਕਾ ਵਿਧਾਇਕ ਕਾਦੀਆਂ ਸਰਦਾਰ ਫਤਹਿ ਜੰਗ ਸਿੰਘ ਬਾਜਵਾ ਜੀ ਦੀ ਰਹਿਨਮਈ ਹੇਠ ਕਾਦੀਆਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਅਜ਼ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਮਾਰੂ ਆਰਡੀਨੈਂਸ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਕੇ ਵੱਖ ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।

ਇਹ ਸ਼ਬਦ ਐੱਸ ਐੱਸ ਐੱਸ ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ ਨੇ ਪ੍ਰੈੱਸ ਦੇ ਰੂ ਬ ਰੂ ਹੋ ਕੇ ਕਹੇ ਇਸ ਤਹਿਤ ਭੁਪਿੰਦਰਪਾਲ ਸਿੰਘ ਵਿੱਟੀ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਉਨ੍ਹਾਂ ਦੇਰ ਤੱਕ ਜਾਰੀ ਰਹੇਗਾ।ਜਿੰਨਾ ਚਿਰ ਤੱਕ ਕੇਂਦਰ ਸਰਕਾਰ ਇਹ ਆਰਡੀਨੈੱਸ ਬਿੱਲ ਵਾਪਸ ਨਹੀਂ ਲੈਂਦੀ ਅੱਗੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਦੋਗਲੀ ਨੀਤੀ ਸਾਹਮਣੇ ਆ ਗਈ ਹੈ ਤੇ ਪੰਜਾਬ ਦੀ ਜਨਤਾ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮੂੰਹ ਨਹੀਂ ਲਾਉਣਗੇ ਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਇਸ ਸਮੇਂ ਉਨ੍ਹਾਂ ਨਾਲ ਹਲਕਾ ਕਾਦੀਆਂ ਦੀ ਸਮੁੱਚੀ ਕਾਂਗਰਸ ਟੀਮ ਹਾਜ਼ਰ ਸਨ।

Related posts

Leave a Comment