ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਕੇ ਐਮ ਐਸ ਕਾਲਜ ਵਿਦਿਆਰਥਣ ਖੁਸ਼ਬੂ ਨੇ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਰਹੀ

ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਕੇ ਐਮ ਐਸ ਕਾਲਜ ਵਿਦਿਆਰਥਣ ਖੁਸ਼ਬੂ ਨੇ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਰਹੀ

ਬੀ ਸੀ ਏ ਸਮੈਸਟਰ ਚੌਥੇ ਚ ਖੂਸ਼ਬੂ ਨੇ ਮੈਰਿਟ ਵਿੱਚ ਥਾਂ ਹਾਸਿਲ ਕਰਕੇ ਕਾਲਜ ਦਾ ਨਾਂ ਕੀਤਾ ਰੌਸ਼ਨ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 2 ਜੁਲਾਈ ( ਚੌਧਰੀ ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੀ ਮੈਰਿਟ ਲਿਸਟ ਸੈਸ਼ਨ 2019 ਵਿੱਚ ਬੀ.ਸੀ.ਏ. ਸਮੈਸਟਰ 4 ਦੇ 3 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਟੋਪ 10 ਵਿਚ ਸਥਾਨ ਪ੍ਰਾਪਤ ਕੀਤੇ।

ਜਿਨ੍ਹਾਂ ਵਿੱਚ ਖੁਸ਼ਬੂ ਪੁੱਤਰੀ ਜਨਕ ਰਾਜ (ਐੱਸ.ਜੀ.ਪੀ.ਏ 8.96) ਨੇ ਯੂਨੀਵਰਸਿਟੀ ਲਿਸਟ ਵਿੱਚ ਦੂਸਰਾ ਸਥਾਨ, ਸੁਖਵਿੰਦਰ ਕੌਰ ਪੁੱਤਰੀ ਸੁਖਬੀਰ ਸਿੰਘ (ਐੱਸ.ਜੀ.ਪੀ.ਏ 8.67) ਨੇ ਪੰਜਵਾਂ ਸਥਾਨ ਅਤੇ ਅਲਕਾ ਪੁੱਤਰੀ ਅਸ਼ੋਕ ਕੁਮਾਰ (ਐੱਸ.ਜੀ.ਪੀ.ਏ 8.38) ਨੇ ਦਸਵਾਂ ਸਥਾਨ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਮਾਨਵ ਸੈਣੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਧੰਨਵੀਰ ਸਿੰਘ ਅਤੇ ਲਖਵਿੰਦਰ ਕੌਰ ਹਾਜ਼ਰ ਸਨ।।

Related posts

Leave a Comment