Latest: 68 ਪਿੰਡਾਂ ਦੀ ਬਦਲੇਗੀ ਨੁਹਾਰ, 9 ਕਰੋੜ ਰੁਪਏ ਜਾਰੀ: ਅਪਨੀਤ ਰਿਆਤ

ਕੁਲ 30 ਕਰੋੜ ਰੁਪਏ ਦੀ ਲਾਗਤ ਨਾਲ ਸੰਸਾਰਪੁਰ ਸਮੂਹ ਦੇ ਪਿੰਡਾਂ ‘ਚ ਬੁਨਿਆਦੀ ਢਾਂਚੇ ਦਾ ਹੋਵੇਗਾ ਵਿਕਾਸ

ਸਮੂਹ ਦੇ ਸਾਰੇ 68 ਪਿੰਡਾਂ ‘ਚ 2471 ਸੋਲਰ ਐੱਲ.ਈ.ਡੀ. ਲਾਈਟਾਂ ਲੱਗੀਆਂ

ਬਾਇਓ ਡਾਇਜੈਸਟਰ ਜਨਤਕ ਪਖਾਨੇ, ਬਹੁਮੰਤਵੀ ਹਾਲ, ਖੇਡ ਕੰਪਲੈਕਸ, ਸੜਕ ਨਿਰਮਾਣ, ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਤੇ ਉਸਾਰੀ ਦੇਵੇਗੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ

ਹੁਸ਼ਿਆਰਪੁਰ, 9 ਅਗਸਤ : ਰੂਰਬਨ ਮਿਸ਼ਨ ਤਹਿਤ ਜ਼ਿਲੇ ਦੀ ਦਸੂਹਾ ਸਬ ਡਵੀਜ਼ਨ ਦੇ ਸੰਸਾਰਪੁਰ ਦੇ 68 ਪਿੰਡਾਂ ਦੀ ਮੁਕੰਮਲ ਤੌਰ ‘ਤੇ ਨੁਹਾਰ ਬਦਲੀ ਜਾਵੇਗੀ ਜਿਸ ਲਈ ਪਹਿਲੀ ਕਿਸ਼ਤ ਵਜੋਂ 9 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸ਼ਹਿਰੀ ਤਰਜ ‘ਤੇ ਵਿਕਾਸ, ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਆਰਥਿਕ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਾਰਪੁਰ ਕਲਸਟਰ ਦੇ ਇਨ੍ਹਾਂ 68 ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਸਾਰੇ ਪਿੰਡਾਂ ਵਿਚ 2471 ਸੋਲਰ ਐੱਲ.ਈ.ਡੀ. ਲਾਈਟਾਂ ਲੱਗ ਚੁੱਕੀਆਂ ਹਨ। ਉਨਾਂ ਦੱਸਿਆ ਕਿ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸ਼ਹਿਰੀ ਤਰਜ ‘ਤੇ ਲਾਗੂ ਕਰਨ ਤਹਿਤ ਇਕਸਾਰ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਮਿਸ਼ਨ ਵਿਕਾਸ ਦੇ ਖੇਤਰ ਵਿਚ ਵੱਡੀ ਤਬਦੀਲੀ ਲਿਆਉਂਦਿਆਂ ਪਿੰਡਾਂ ਵਿੱਚ ਬਾਇਓ ਡਾਇਜੈਸਟਰ ਪਖਾਨੇ, ਬੱਸ ਕਿਊ ਸ਼ੈਲਟਰ, ਬਹੁਮੰਤਵੀ ਹਾਲ, ਖੇਡ ਕੰਪਲੈਕਸ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਸੜਕਾਂ ਦੀ ਉਸਾਰੀ, ਸਰਕਾਰੀ ਸਕੂਲਾਂ ਵਿਚ ਸੈਨਟਰੀ ਪੈਡ ਮਸ਼ੀਨਾਂ ਲਾਉਣਾ, ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਅਤੇ ਉਸਾਰੀ ਤੋਂ ਇਲਾਵਾ ਪਿੰਡ ਰੰਗੀਆਂ ਵਿੱਚ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਦੀ ਮੁਰੰਮਤ ਅਤੇ ਮਜਬੂਤੀ ਦਾ ਕੰਮ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਰਾਸ਼ਟਰੀ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ ਵਿਚ ਕੇਂਦਰ-ਰਾਜ ਸਰਕਾਰਾਂ ਦੀ 70:30 ਫੀਸਦੀ ਕ੍ਰਮਵਾਰ ਭਾਈਵਾਲੀ ਨਾਲ ਕੁਲ 30 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ ਵਿਚੋਂ 9 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਬੇਰੁਜ਼ਗਾਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਇਕਸਾਰ ਪੇਂਡੂ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਸੰਸਾਰਪੁਰ ਕਲਸਟਰ ਦੇ ਪਿੰਡਾਂ ਵਿਚ ਵਿਕਾਸ ਕਾਰਜ ਪੂਰੀ ਰਫ਼ਤਾਰ ਨਾਲ ਜਾਰੀ ਹਨ ਜਿਹੜੇ ਕਿ ਮਾਰਚ 2021 ਤੱਕ ਪੂਰਨ ਤੌਰ ਤੇ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ ਪਿੰਡ ਪੰਧੇਰ ਵਿਚ ਦੁਕਾਨਾਂ ਬਣਾਈਆ ਜਾ ਰਹੀਆਂ ਹਨ ਜਿਸ ਰਾਹੀਂ ਪਿੰਡ ਵਾਸੀਆਂ ਨੂੰ ਰੋਜ਼ਗਾਰ ਦੇ ਵਸੀਲੇ ਸਥਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਖਰੀਦੋ-ਫਰੋਖ਼ਤ ਦੀ ਵੀ ਸੌਖ ਹੋਵੇਗੀ। ਇਸੇ ਤਰ੍ਹਾਂ ਪਿੰਡ ਪੱਸੀ ਕੰਢੀ ਅਤੇ ਸੰਸਾਰਪੁਰ ਵਿਚ ਬਾਇਓ ਡਾਇਜੈਸਟਰ ਜਨਤਕ ਪਖਾਨੇ ਵੀ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਿਸ਼ਨ ਮੁਕੰਮਲ ਹੋਣ ਨਾਲ ਇਨਾਂ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਰਥਿਕ ਸਰਗਰਮੀਆਂ ਨੂੰ ਵਿਸ਼ੇਸ਼ ਹੁਲਾਰਾ ਮਿਲੇਗਾ।

68 VILLAGES TO GET COMPLETE FACELIFT UNDER URBAN,Rs. 9 CRORE RELEASED-APNEET RIYAIT

 

URBANISATION, JOB OPPORTUNITIES,

ECONOMIC, SOCIAL AND PHYSICAL INFRASTRUCTURE WILL BE BOOSTED IN SANSARPUR CLUSTER AT A COST OF Rs. 30 CRORE
2471 SOLAR LED LIGHTS INSTALLED IN ALL 68 VILLAGES
CONSTRUCTION OF BIO-DIGESTER PUBLIC TOILETS, BUS QUEUE SHELTERS, MULTIPURPOSE HALLS, SPORTS COMPLEXES ETC ON FULL SWING
HOSHIARPUR, AUGUST 9: Under Rurban Mission, as many as 68 villages of district’s Sansarpur cluster in Dasuya sub-division will witness a complete facelift with having basic amenities, creation of job avenues besides boosting urbanisation and economic infrastructure. Of total Rs 30 crore outlay, Rs 9 crore has already been released as first instalment under the said mission so far.
According to Deputy Commissioner Apneet Riyait, the development of villages under the said mission was on taking place on an accelerated pace. She said that a total 2471 Solar LED lights had already been installed in all 68 villages of the Sansarpur cluster. She said that the Rurban will bring massive transformation in villages ensuring holistic development including construction of bio-digester public toilet, bus queue shelters, multipurpose halls, sports complexes, liquid waste management and laying of pipes for potable water.
Apart from these, construction of roads in villages, installation of sanitary napkin vends in Government schools, renovation of old Aanganwari centres besides construction of new Aanganwari centre, said the Deputy Commissioner adding that the Skill Development Center at village Rangian would also be rejuvenated.
Under the scheme, various development works would be taken up in the cluster in phased manner while different projects under the Mission were going in an accelerated pace in villages, said the DC adding that the entire mission would be accomplished by March 2021.
Elaborating the mission further, Apneet Riyait said that various development works were being taken under Shyama Prasad Mukherjee Rurban Mission with a view to providing livelihood means to locals populace, unemployed youth. She said that this mission was being implemented with 70:30 Centre-State share, which aimed to augment the infrastructure of the rural areas and ensure employment opportunities to the locals.
Riyait said that currently shops were also being constructed in Pandher village to provide employment opportunities to needy people besides construction of Bio-Digester public toilets in Passi Kandi and Sansarpur village.

प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग CDT NEWS PODCAST

सरकारी कॉलेज होशियारपुर में ’’अन्तर्राष्ट्रीय युवक दिवस’’ मनाया गया होशियारपुर (आदेश ) सरकारी कॉलेज होशियारपुर में प्रिंसीपल सतनाम सिंह की अगुवाई में रैडॅ रिबन क्लब के इंचार्ज प्रो॰ विजय कुमार और प्रो॰ रणजीत कुमार के सहयोग से ’’अन्तर्राष्ट्रीय युवक दिवस’’ मनाया गया। जिसमें ऑनलाईन वैबीनार और पेटिंग बनाने से सम्बंधित समारोह का आयोजन किया गया। — Send in a voice message: https://anchor.fm/cdtnews/message
  1. प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
  2. US ELECTION: बिडेन ने भारतवंशी महिला को बनाया उपराष्ट्रपति पद का उम्मीदवार
  3. नई शिक्षा नीति बनेगी आत्मनिर्भर भारत की मजबूत नीव : तीक्ष्ण सूद
  4. ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ
  5. Big News ਹੁਸ਼ਿਆਰਪੁਰ: ਜ਼ਿਲੇ ਵਿਚ ਅੱਜ 10 ਪੁਲਿਸ ਮੁਲਾਜ਼ਮਾਂ ਸਮੇਤ 60 ਲੋਕ ਕੋਰੋਨਾ Positive Click Here
News

Related posts

Leave a Comment