ਮੈਗਾ ਰੋਜ਼ਗਾਰ ਮੇਲੇ ’ਚ ਮਾਈ¬ਕ੍ਰੋਸਾਫਟ ਅਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈ ਰਹੀਆਂ ਹਨ ਭਾਗ : ਅਪਨੀਤ ਰਿਆਤ

ਮੈਗਾ ਰੋਜ਼ਗਾਰ ਮੇਲੇ ’ਚ ਮਾਈ¬ਕ੍ਰੋਸਾਫਟ ਅਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈ ਰਹੀਆਂ ਹਨ ਭਾਗ : ਅਪਨੀਤ ਰਿਆਤ
ਹੁਸ਼ਿਆਰਪੁਰ, 15 ਸਤੰਬਰ :

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵਲੋਂ 24 ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ ਮਾਈ¬ਕ੍ਰੋਸਾਫਟ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਵੀ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ, ਜਿਸ ਵਿੱਚ ਬੀ.ਟੈਕ ਦੇ ਬੱਚੇ (ਸੀ.ਐਸ.ਆਈ, ਆਈ.ਟੀ., ਈ.ਸੀ.ਈ) ਜੋ 2021,2022 ਅਤੇ 2023 ਬੈਚ ਵਿੱਚ ਪਾਸ ਹੋ ਰਹੇ ਹ inਨ ਭਾਗ ਲੈ ਸਕਦੇ ਹਨ। ਇਹ ਬੱਚੇ ਇਸ ਮੇਲੇ ਵਿੱਚ ਸਾਫਟਵੇਅਰ ਇੰਜੀਨੀਅਰ, ਸਪੋਰਟ ਇੰਜੀਨੀਅਰ ਅਤੇ ਤਕਨੀਕੀ ਕੰਸਲਟੈਂਟ ਦੇ ਤੌਰ ’ਤੇ ਹੈਦਰਾਬਾਦ, ਬੈਂਗਲੋਰ ਅਤੇ ਨੋਇਡਾ  ਵਿੱਚ ਨਿਯੁਕਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਚੁਣੇ ਗਏ ਉਮੀਦਵਾਰਾਂ ਵਲੋਂ  12 ਤੋਂ 43 ਲੱਖ ਤੱਕ ਦਾ ਸਲਾਨਾ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਬਿਨੈਕਾਰਾਂ ਨੂੰ 25 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਮਹੀਨੇ ਦਾ ਸਟਾਈਫੰਡ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਮ.ਬੀ.ਐਮ ਮਾਰਕਟਿੰਗ, ਜਨਰਲ ਮੈਨੇਜਮੈਂਟ ਜਾਂ ਇਨਫਾਰਮੇਸ਼ਨ ਮੈਨੇਜਮੈਂਟ ਜੋ 2021, 2022 ਬੈਚ ਦੇ ਪਾਸ ਹੋਣ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਬਿਨੈਕਾਰ ਜੋ 3 ਜਾਂ 6 ਸਾਲ ਦਾ ਇਸ ਲਾਈਨ ਵਿੱਚ ਆਨਲਾਈਨ ਤਜਰਬਾ ਰੱਖਦਾ ਹੈ, ਉਹ ਵੀ ਭਾਗ ਲੈ ਸਕਦਾ ਹੈ।
ਇਸ ਮੌਕੇ ’ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਇਸ ਪੈਕੇਜ ਦੀਆਂ ਪੋਸਟਾਂ ਸਬੰਧੀ ਜਾਣਕਾਰੀ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਫੇਸਬੁੱਕ ਪੇਜ ’ਤੇ ਵੀ ਪ੍ਰਾਪਤ ਕਰ ਸਕਦੇ ਹਨ ਜਾਂ ਪੰਜਾਬ ਸਰਕਾਰ ਦੇ ਪੋਰਟਲ
www.pgrkam.com ’ਤੇ ਵੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 62801-97708 ’ਤੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Related posts

Leave a Comment