ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਇੱਕ ਹੀ ਉਦੇਸ ਹੈ ਕਿ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ

ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਇੱਕ ਹੀ ਉਦੇਸ ਹੈ ਕਿ ਲੋਕਾਂ ਨੂੰ ਕੀਤਾ ਜਾਵੇ ਜਾਗਰੁਕ

ਪਠਾਨਕੋਟ, 1 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)      ਅਗਰ ਅਸੀਂ ਸਮੇਂ ਸਿਰ ਜਾਗਰੁਕ ਹੁੰਦੇ ਹਾਂ ਅਤੇ ਕਿਸੇ ਵੀ ਤਰਾਂ ਦੇ ਕਰੋਨਾ ਲੱਛਣ ਹੋਣ ਤੇ ਡਾਕਟਰ ਨਾਲ ਸੰਪਰਕ ਕਰਦੇ ਹਾਂ ਤਾਂ ਅਸੀਂ ਕਰੋਨਾ ਵਾਈਰਸ ਦੀ ਚਪੇਟ ਵਿੱਚ ਆਉਂਣ ਤੋਂ ਬਚ ਸਕਦੇ ਹਾਂ। ਇਹ ਪ੍ਰਗਟਾਵਾ ਸ੍ਰੀ ਸੰਯਿਮ ਅਗਰਵਾਲ ਡਿਪਟੀ  ਕਮਿਸ਼ਨਰ ਪਠਾਨਕੋਟ ਨੇ ਜਿਲਾ ਵਾਸੀਆ ਨੂੰ ਕੋਰੋਨਾ ਤੋਂ ਬਚਾਅ ਲਈ ਮਹੱਤਵਪੂਰਨ ਸੁਝਾਅ ਦਿੰਦਿਆਂ ਕੀਤਾ। ਉਨਾਂ ਕਿਹਾ ਕਿ ਕੋਰੋਨਾ ਪਾਜੀਟਿਵ ਹੋਣ ਨਾਲ ਹੁਣ ਤੱਕ ਜਿਨਾਂ ਲੋਕਾਂ ਦੀ ਮੋਤ ਹੋਈ ਹੈ , ਘੋਖ ਕਰਨ ਤੋ ਪਤਾ ਲੱਗਾ ਹੈ ਕਿ ਮੌਤ ਦਾ ਕਾਰਨ ਕਰੋਨਾ ਦੀ ਸਮੇਂ ਸਿਰ ਜਾਂਚ ਨਾ ਕਰਵਾਉਣਾ ਅਤੇ ਹਸਪਤਾਲ ਵਿਚ ਜਾਣ ਲਈ ਦੇਰੀ ਕਰਨਾ ਸੀ। ਜਿਆਦਾਤਰ ਮੌਤਾਂ ਖੂਨ ਵਿਚ ਆਕਸੀਜਨ ਦੀ ਕਮੀ ਕਾਰਨ ਪੈਦਾ ਹੋਈਆ ਪੈਚੀਦਗੀਆਂ ਕਰਕੇ ਹੋਈਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਇੱਕ ਹੀ ਉਦੇਸ ਹੈ ਕਿ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਲੋਕ ਕਰੋਨਾ ਵਾਈਰਸ ਦੀ ਬੀਮਾਰੀ ਦੇ ਸੰਪਰਕ ਵਿੱਚ ਨਾ ਆਉਂਣ ।
  ਉਨਾ ਨੇ ਸਮੂਹ ਨਗਰ / ਪਿੰਡ ਵਾਸੀਆਂ ਨੂ ੰਅਪੀਲ ਕਰਦਿਆਂ ਕਿਹਾ ਕਿ ਜੇਕਰ ਉਹਨਾ ਨੂੰ ਖਾਂਸੀ, ਜੁਕਾਮ , ਬੁਖਾਰ ਜਾਂ ਸ਼ਾਹ ਲੈਣ ਵਿਚ ਤਕਲੀਫ ਹੁੰਦੀ ਹੈ ਤਾਂ ਉਹ ਆਪਣਾ ਕੋਰੋਨਾ ਦਾ ਟੈਸਟ ਕਰਵਾਉਣ ਤੇ ਆਪਣੇ ਆਪ ਨੂੰ ਏਕਾਂਤਵਾਸ ਵਿਚ ਰੱਖਣ ਅਤੇ ਆਪਣਾ ਆਕਸੀਮੀਟਰ ਰਾਹੀ ਘੱਟੋ-ਘੱਟ ਦਿਨ ਵਿਚ ਦੋ ਵਾਰ ਆਕਸੀਜਨ ਲੈਵਲ ਚੈੱਕ ਕਰਨ ਜੋ ਕਿ  95 ਫੀਸਦ ਤੋ ਘੱਟ ਨਹੀ ਹੋਣਾ ਚਾਹੀਦਾ। ਉਨਾਂ ਕਿਹਾ ਕਿ ਜਿਹੜੇ ਵਿਅਕਤੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹਨ, ਜਿੰਨਾ ਦੀ ਉਮਰ  60 ਸਾਲ ਤੋ ਜਿਆਦਾ ਹੈ ਉਹਨਾ ਨੂੰ ਇਸਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਕਿ ਉਹਨਾ ਲਈ ਕੋਰੋਨਾ ਦੀ ਬੀਮਾਰੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ । ਕੋਰੋਨਾ ਦੇ ਟੈਸਟ ਤੋਂ ਘਬਰਾਉਣ ਦੀ ਲੋੜ ਨਹੀ ਹੈ ਜੇਕਰ ਕਿਸੇ ਵਿਅਕਤੀ ਦੀ ਉਮਰ 60 ਸਾਲ ਹੈ ਅਤੇ ਉਸਨੂੰ ਕੋਈ ਗੰਭੀਰ ਲੱਛਣ ਨਹੀ ਹਨ ਤਾ ਉਹ ਕਰੋਨਾ ਪੋਜੇਟਿਵ ਆਉਣ ਤੇ ਘਰ ਵਿਚ ਏਕਾਂਤਵਾਸ ਕਰ ਸਕਦੇ ਹਨ ।  
ਉਨਾਂ ਕਿਹਾ ਕਿ ਨੱਕ, ਕੰਨ , ਮੂੰਹ ਨੂੰ ਛੂਹਣ ਤੋ ਪਹਿਲਾਂ ਹੱਥਾਂ ਨੂ ੰਸਾਬਨ ਨਾਲ ਧੋਵੋ ਜਾਂ ਸ਼ੈਨੀਟਾਈਜ ਕਰੋ ਅਤੇ ਆਪਸ ਵਿਚ ਘੱਟੋ-ਘੱਟ 2 ਗਜ਼ ਦੀ ਦੂਰੀ ਬਣਾ ਕੇ ਰੱਖੋ ਤੇ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਨਿੱਕਲੋ । ਉਹਨਾ ਨੇ ਕਿਹਾ ਕਿ ਇਹ ਅਪੀਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਤੰਦਰੁਸਤੀ ਲਈ ਹੈ। ਉਨਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਕੋਰੋਨਾ ਵਿਰੁੱਧ ਫਤਿਹ ਹਾਸਿਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਵੀ ਜਿਲਾ ਪਠਾਨਕੋਟ ਵਿੱਚ ਵਿਸ਼ੇਸ ਮੂਹਿੰਮ ਚਲਾ ਕੇ ਲੋਕਾਂ ਨੂੰ ਉਪਰੋਕਤ ਹਦਾਇਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

Related posts

Leave a Reply