ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਤੇ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ 26 ਅਕਤੂਬਰ (ਅਸ਼ਵਨੀ ਸ਼ਰਮਾ): ਬੀਤੇ ਦਿਨ ਸ਼੍ਰੀ ਰਾਮਾ ਡਰਾਮਾ ਕਮੇਟੀ ਗੰਗੂਵਾਲ ਜਿਲ੍ਹਾਂ ਰੋਪੜ, ਡਰਾਮਾ ਕਮੇਟੀ ਕਾਂਗੜਾ ਅਤੇ ਸ਼੍ਰੀ ਰਾਮ ਬੀਕਾਨੇਰੀ ਕੰਪਨੀ ਵਲੋਂ ਰਾਮਲੀਲਾ ਵਿਚ ਅਸ਼ਲੀਲਤਾ ਅਤੇ ਫਿਲਮੀ ਗਾਣੇ ਵਿਖਾ ਕੇ ਮਾਤਾ ਸੀਤਾ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਅੱਜ ਸਰਿਤਾ ਸ਼ਰਮਾ ਦੀ ਅਗਵਾਈ ਵਿਚ ਡੀ.ਐਸ.ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਆਈ.ਪੀ.ਐਸ ਨੂੰ ਮੰਗ ਦੇ ਕੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਖਤ ਕਾਰਵਾਈ
ਦੀ ਮੰਗ ਕੀਤੀ ਗਈ।

ਇਸ ਮੌਕੇ ਸਰੀਤਾ ਸ਼ਰਮਾ ਨੇ ਕਿਹਾ ਕਿ ਜੇਕਰ ਸਬੰਧਤ ਦੋਸ਼ੀਆਂ ਦੇ ਖਿਲਾਫ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਦੀਆਂ ਹੋਰ ਧਾਰਮਿਕ ਸੰਸਥਾਵਾਂ ਨਾਲ ਲੈਕੇ ਇਸ ਖਿਲਾਫ ਜੋਰਦਾਰਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਰੀ ਪ੍ਰਸਾਸ਼ਨ ਦੀਹੋਵੇਗੀ।ਡੀ.ਐਸ.ਪੀ ਤੁਸ਼ਾਰ ਗੁਪਤਾ ਨੇ ਭਰੋਸਾ ਦਿੱਤਾ ਕਿ ਉਹ ਸਬੰਧੀ ਕਰਵਾਈ ਨੂੰ ਜਲਦ ਅਮਲ ਵਿਚ ਲਿਆਉਣਗੇ। ਇਸ ਮੌਕੇ ਕੁਲਵਿੰਦਰ ਬਿੱਟੂ, ਰਾਜੀਵ ਰਾਣਾ, ਓੁਂਕਾਰ ਸਿੰਘ ਚਾਹਲਪੁਰੀ, ਕੁਲਦੀਪ ਸ਼ਰਮਾ, ਗੁਰਸੁਰਿੰਦਰ ਸਿੰਘ, ਕੀਮਤੀ ਸ਼ਰਮਾ ਰਾਜਿੰਦਰ ਕੁਮਾਰ, ਇਕਬਾਲ ਸਿੰਘ, ਸਤਨਾਮ ਸਿੰਘ, ਸ਼ੰਭੂ ਕੁਮਾਰ, ਰਾਹੁਲ ਕੁਮਾਰ ਆਦਿ ਹਾਜਰ ਸਨ।

Related posts

Leave a Comment