ਸਿੱਖਿਆ ਵਿਭਾਗ ਵੱਲ੍ਹੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਸਬੰਧੀ 6 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਆਨਲਾਈਨ ਮੁਕਾਬਲਿਆਂ ਸਬੰਧੀ ਮੀਟਿੰਗ ਦਾ ਆਯੋਜਨ

ਮੁਕਾਬਲੇ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ,ਸਿੱਖਿਆਵਾਂ, ਬਾਣੀ, ਉਸਤਤਿ ਅਤੇ ਕੁਰਬਾਨੀ ਨਾਲ ਹੋਣਗੇ ਸਬੰਧਤ

*ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲੈ ਸਕਣਗੇ ਭਾਗ 

ਪਠਾਨਕੋਟ: 4 ਜੁਲਾਈ (ਰਾਜਿੰਦਰ ਰਾਜਨ ਬਿਊਰੋ )

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਵੱਲੋਂ ਸਕੂਲ ਪ੍ਰਿੰਸੀਪਲਾਂ, ਬੀਪੀਈਓਜ਼, ਡੀਐਮ, ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਨਾਲ ਮੀਟਿੰਗ ਕਰਦਿਆਂ ਵੱਧ ਤੋ ਵੱਧ ਵਿਦਿਆਰਥੀਆਂ ਦੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 6 ਜੁਲਾਈ ਤੋਂ 21 ਦਸੰਬਰ ਤੱਕ ਚੱਲਣਗੇ। ਇਨ੍ਹਾਂ  ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਹ ਮੁਕਾਬਲੇ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ,ਸਿੱਖਿਆਵਾਂ, ਬਾਣੀ, ਉਸਤਤਿ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ 
 
 
    ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਇੰਜੀ ਸੰਜੀਵ ਗੌਤਮ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲ੍ਹੋਂ ਇਹਨਾਂ ਮੁਕਾਬਲਿਆਂ ਤਹਿਤ ਸ਼ਬਦ ਗਾਇਨ,ਗੀਤ,ਕਵਿਤਾ ਉਚਾਰਨ, ਭਾਸ਼ਣ ਮੁਕਾਬਲਾ, ,ਸੰਗੀਤਕ ਸਾਜੋ-ਸਮਾਨ ਹਰਮੋਨੀਅਮ,ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ,ਢੱਡ ਵਜਾਉਣਾ, ਪੋਸਟਰ ਮੈਕਿੰਗ , ਪੇਟਿੰਗ,ਸਲੋਗਨ ਲਿਖਣ,ਸੁੰਦਰ ਲਿਖਾਈ,ਪੀ.ਪੀ.ਟੀ ਮੇਕਿੰਗ ਅਤੇ ਦਸਤਾਰਬੰਦੀ  ਮੁਕਾਬਲੇ ਸ਼ਾਮਲ ਹਨ। ਇਹਨਾਂ ਮੁਕਾਬਲਿਆਂ ਤਹਿਤ ਪ੍ਰਾਇਮਰੀ,ਮਿਡਲ ਅਤੇ ਸੈਕੰਡਰੀ ਦੇ ਤਿੰਨ ਵਰਗ ਬਣਾਏ ਗਏ ਹਨ ਅਤੇ ਇੱਕ ਵਿਦਿਆਰਥੀ ਵੱਧ ਤੋ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੇਗਾ।
ਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗ ਵੱਲ੍ਹੋਂ ਜਾਰੀ ਕਲੰਡਰ ਤਹਿਤ ਸ਼ਬਦ ਗਾਇਨ ਸਕੂਲ ਮੁੱਖੀਆਂ ਵੱਲ੍ਹੋਂ ਬਲਾਕ/ਤਹਿਸੀਲ ਪੱਧਰ ਤੇ ਵੀਡੀਓਜ਼ ਅਪਲੋਡ ਕਰਨ ਦੀਆਂ ਮਿਤੀਆਂ 6 ਤੋਂ 12 ਜੁਲਾਈ ਤੱਕ ਅਤੇ ਜ਼ਿਲ੍ਹਾ ਪੱਧਰ ਵੀਡੀਓਜ਼ ਅਪਲੋਡ ਕਰਨ ਦੀਆਂ ਮਿਤੀਆਂ 13 ਤੋਂ 19 ਜੁਲਾਈ ਤੱਕ,ਸਟੇਟ ਪੱਧਰ ਤੇ ਵੀਡੀਓਜ਼ ਅਪਲੋਡ ਕਰਨ ਦੀਆਂ ਮਿਤੀਆਂ 20 ਤੋਂ 26 ਜੁਲਾਈ ਤੱਕ, ਸਟੇਟ ਪੱਧਰ ਤੇ ਜੱਜਮੈਂਟ ਕਰਨ ਦੀਆਂ ਮਿਤੀਆਂ 27 ਜੁਲਾਈ ਤੋ 2 ਅਗਸਤ ਤੱਕ ਅਤੇ ਮੁੱਖ ਦਫਤਰ ਵੱਲ੍ਹੋਂ ਨਤੀਜਾ ਘੋਸ਼ਿਤ ਕਰਨ ਦਾ ਸਮਾਂ 3 ਅਗਸਤ ਹੋਵੇਗਾ।
ਗੀਤ ਮੁਕਾਬਲੇ ਲਈ  ਬਲਾਕ/ਤਹਿਸੀਲ ਪੱਧਰ ਤੇ 20 ਤੋ 26 ਜੁਲਾਈ, ਜਿਲ੍ਹਾ ਪੱਧਰ ਤੇ 27 ਜੁਲਾਈ ਤੋ 02 ਅਗਸਤ ਤੱਕ, ਸਟੇਟ ਪੱਧਰ ਤੇ 03 ਤੋ  09 ਅਗਸਤ ਤੱਕ ਵੀਡਿਓਜ਼ ਅਪਲੋਡ ਕੀਤੀਆਂ ਜਾ ਸਕਣ ਗਈਆਂ। ਸਟੇਟ ਪੱਧਰ ਤੇ ਜੱਜਮੈਂਟ ਕਰਨ ਦੀ ਮਿਤੀਆਂ 10 ਤੋ 16 ਅਗਸਤ ਤੱਕ  ਅਤੇ ਮੁੱਖ ਦਫਤਰ ਵੱਲੋ ਨਤੀਜਾ ਘੋਸ਼ਿਤ ਕਰਨ ਦੀ ਮਿਤੀ 17 ਅਗਸਤ ਹੋਵੇਗੀ।
ਵਿਤਾ ਉਚਾਰਨ ਲਈ  ਬਲਾਕ/ਤਹਿਸੀਲ ਪੱਧਰ ਤੇ 03 ਤੋ 09 ਅਗਸਤ, ਜਿਲ੍ਹਾ ਪੱਧਰ ਤੇ 10 ਤੋ 16 ਅਗਸਤ ਤੱਕ, ਸਟੇਟ ਪੱਧਰ ਤੇ 17 ਤੋ  23 ਅਗਸਤ ਤੱਕ ਵੀਡਿਓਜ਼ ਅਪਲੋਡ ਕੀਤੀਆਂ ਜਾ ਸਕਣ ਗਈਆਂ। ਇਸ ਤਰ੍ਹਾਂ ਇਹ ਮੁਕਾਬਲੇ 6 ਜੁਲਾਈ ਤੋਂ ਲੈਕੇ 21 ਦਸੰਬਰ ਤੱਕ ਚਲਣਗੇ।
ਮੀਟਿੰਗ ਵਿੱਚ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਬੀਪੀਈਓ ਪਠਾਨਕੋਟ-2 ਕਿਸ਼ੋਰ ਚੰਦ, ਬੀਪੀਈਓ ਪਠਾਨਕੋਟ-1 ਸੁਨੀਤਾ ਖਜੂਰੀਆਂ, ਬੀਪੀਈਓ ਧਾਰ- 2 ਰਾਕੇਸ਼ ਕੁਮਾਰ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਬਮਿਆਲ ਵਿਜੇ ਸਿੰਘ, ਕਾਰਜਕਾਰੀ ਬੀਪੀਈਓ ਨਰੋਟ ਜੈਮਲ ਸਿੰਘ ਰਿਸ਼ਮਾਂ ਦੇਵੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਪਵਨ ਅੱਤਰੀ ਆਦਿ ਹਾਜ਼ਰ ਸਨ।

Related posts

Leave a Comment