ਪੁਲਿਸ ਨੇ ਵੱਡੀ ਮਾਤਰਾ ਚ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਪੁਲਿਸ ਨੇ ਵੱਡੀ ਮਾਤਰਾ ਚ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ ) :ਦੀਨਾਨਗਰ ਥਾਣੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਜਾਣਕਾਰੀ ਦਿੰਦੇ ਹੋਏਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਸੰਜੇ ਕੁਮਾਰ ਪੁੱਤਰ ਮੁਲਖ ਰਾਜ ਪੁਰਾਣੀ ਆਬਾਦੀ ਅਵਾਂਖਾ ਦੇ ਘਰ ਛਾਪਾ ਮਾਰਿਆ ਗਿਆ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਉਥੋਂ 14 ਹਜ਼ਾਰ 250 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਏਐਸਆਈ ਬਲਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੁਰਜੀਤ ਕੁਮਾਰ ਪੁੱਤਰ ਆਤਮਾ ਰਾਮ ਨਿਵਾਸੀ ਪਨਿਆੜ ਦੇ ਘਰ ਛਾਪਾ ਮਾਰਿਆ, ਉਕਤ ਮੁਲਜ਼ਮ ਵੀ ਮੌਕੇ ਤੋਂ ਫਰਾਰ ਹੋ ਗਏ। ਘਰ ਦੀ ਤਲਾਸ਼ੀ ਦੌਰਾਨ 28 ਹਜ਼ਾਰ 500 ਐਮਐਲ ਨਾਜਾਇਜ਼ ਸ਼ਰਾਬ ਮਿਲੀ। ਇਸੇ ਤਰ੍ਹਾਂ ਏਐਸਆਈ ਸਰਵਨ ਸਿੰਘ ਨੇ ਸੀਤਾ ਪਤਨੀ ਹੇਮ ਰਾਜ ਵਾਸੀ ਛੋਟਾ ਸਹੋਵਾਲ ਦੇ ਘਰ ਛਾਪਾ ਮਾਰਿਆ ਤਾਂ ਔਰਤਾਂ ਮੌਕੇ ਤੋਂ ਫਰਾਰ ਹੋ ਗਈ। ਘਰ ਵਿਚੋਂ 10 ਹਜ਼ਾਰ 500 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

Related posts

Leave a Comment