Latest News :- ਨਾਰੀ ਸਸ਼ਕਤੀਕਰਨ ਲਈ ਜਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਖੋਲ੍ਹੇ ਗਏ ਦੋ ਹੁਨਰ ਵਿਕਾਸ ਕੇਂਂਦਰ

Spread the love

ਨਾਰੀ ਸਸ਼ਕਤੀਕਰਨ ਲਈ ਜਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਖੋਲ੍ਹੇ ਗਏ ਦੋ ਹੁਨਰ ਵਿਕਾਸ ਕੇਂਂਦਰ
– ਹੁਣ ਤੱਕ 82 ਲੜਕੀਆਂ ਵੱਲੋਂ ਪ੍ਰਾਪਤ ਕੀਤੀ ਗਈ ਸਿਖਲਾਈ
– ਹੋਜ਼ਰੀ ਉਦਯੋਗ ‘ਚ ਪ੍ਰਾਪਤ ਕੀਤੀ ਨੌਕਰੀ, ਆਪਣਾ ਰੋਜ਼ਗਾਰ ਵੀ ਕੀਤਾ ਸਥਾਪਤ
ਲੁਧਿਆਣਾ, 27 ਜਨਵਰੀ :- ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਨਾਰੀ ਸਸ਼ਕਤੀਕਰਨ ਤਹਿਤ ਜਿਲ੍ਹੇ ਵਿੱਚ ਦੋ ਹੁਨਰ ਵਿਕਾਸ ਕੇਂਦਰ ਚਲਾਏ ਜਾ ਰਹੇ ਹਨ ਜਿਸ ਵਿੱਚ ਪਹਿਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ ਅਤੇ ਦੂਜਾ ਦਫਤਰ ਆਰ.ਸੈਟੀ, ਹੰਬੜਾ ਰੋਡ, ਲੁਧਿਆਣਾ ਵਿਖੇ ਮੌਜੂਦ ਹੈ। ਇਨ੍ਹਾਂ ਸੈਂਟਰਾਂ ਨੂੰ ਸਹਾਇਕ ਪ੍ਰੋਜੈਕਟਰ ਅਫਸਰ (ਮੋਨੀਟਰਿੰਗ) ਸ੍ਰ.ਅਵਤਾਰ ਸਿੰਘ ਵੱਲੋਂ ਮੋਨੀਟਰ ਕੀਤਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਨ੍ਹਾਂ ਹੁਨਰ ਵਿਕਾਸ ਕੇਂਦਰਾਂ ਵਿੱਚ ਜਰੂਰਤ ਮੰਦ ਪਰਿਵਾਰਾਂ ਦੇ ਸਿੱਖਿਆਰਥੀ ਹੌਜ਼ਰੀ ਇੰਡਸਟਰੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ ‘ਤੇ ਸਿਖਲਾਈ ਲੈ ਕੇ ਆਪਣਾ ਰੋਜ਼ਗਾਰ ਜਾਂ ਨੌਕਰੀ ਕਰ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਤਜ਼ਰਬੇਕਾਰ ਮਾਸਟਰ ਟ੍ਰੇਨਰਾਂ ਵੱਲੋਂ ਛੇ ਮਹੀਨੇ ਲਈ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਸਿੱਖਿਆਰਥੀਆਂ ਲਈ ਮੁਫ਼ਤ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦੇ ਨਾਲ-ਨਾਲ ਹੌਜ਼ਰੀ ਇੰਡਸਟਰੀ ਦਾ ਵੀ ਸਮੇਂ-ਸਮੇਂ ਦੌਰਾ ਕਰਵਾਇਆ ਜਾਂਦਾ ਹੈ ਅਤੇ ਉਦਯੋਗਪਤੀਆਂ ਵੱਲੋਂ ਗੈਸਟ ਲੈਕਚਰ ਵੀ ਕਰਵਾਏ ਜਾਂਦੇ ਹਨ ਤਾਂ ਜੋ ਸਿੱਖਿਆਰਥੀਆਂ ਨੂੰ ਆਪਣਾ ਭਵਿੱਖ ਤੈਅ ਕਰਨ ਵਿੱਚ ਮਦਦ ਮਿਲ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਇੰਨ੍ਹਾਂ ਸੈਂਟਰਾਂ ਵਿੱਚ 82 ਦੇ ਕਰੀਬ ਸਿੱਖਿਆਰਥੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਤਰ ਸਿੱਖਿਆਰਥੀ ਹੌਜਰੀ ਇੰਡਸਟਰੀ ਵਿੱਚ ਰੋਜਗਾਰ ਪ੍ਰਾਪਤ ਕਰ ਚੁੱਕੇ ਹਨ ਅਤੇ ਕੁਝ ਵੱਲੋਂ ਆਪਣਾ ਰੋਜ਼ਗਾਰ ਵੀ ਸਥਾਪਿਤ ਕਰ ਲਿਆ ਗਿਆ ਹੈ।
ਜਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਘਰਾਂ ਲਈ ਉਮੀਦ ਦੀ ਰੌਸ਼ਨੀ ਜਗਾਉਣ ਵਿੱਚ ਵੀ ਕਾਮਯਾਬ ਹੋ ਰਿਹਾ ਹੈ, ਜੋਕਿ ਸ਼ਲਾਘਾਯੋਗ ਹੈ।


Spread the love

Related posts

Leave a Comment