DOABA TIMES LATEST : ਸਿਪਾਹੀ ਤੋ ਕਾਰ ਖੋਹਣ ਵਾਲੇ ਦੋ ਆਰੋਪੀ ਗਿਰਫਤਾਰ

ਮੰਗਲਵਾਰ ਨੂੰ ਸੀਆਈਏ ਸਟਾਫ ਨਵਾਸ਼ਹਿਰ ਨੇ ਇਕ ਹੋਟਲ ਤੋ ਚੁੱਕੇ ਸਨ ਪੰਜ ਸ਼ੱਕੀ
ਆਰੋਪੀਆ ਤੋਂ ਕਈ ਅਹਿਮ ਵਾਰਦਾਤਾਂ ਦਾ ਹੋ ਸਕਦਾ ਹੈ ਖੁਲਾਸਾ
ਨਵਾਸ਼ਹਿਰ (ਜਤਿੰਦਰਪਾਲ ਸਿੰਘ ਕਲੇਰ)ਪਿਛਲੇ ਦੋ ਦਿਸੰਬਰ ਨੂੰ ਪੰਜਾਬ ਪੁਲਿਸ ਦੇ ਇਕ ਸਿਪਾਹੀ ਤੋਂ ਉਸਦੀ ਸਵਿਫਟ ਕਾਰ ਖੋਹਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾ ਨੂੰ ਗਿਰਫਤਾਰ ਕੀਤਾ ਹੈ। ਜਿੰਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਨਾ ਤੋ ਪੁੱਛਗਿਛ ਦੇ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਐਸਐਚਓ ਸਦਰ ਬੰਗਾ ਸਬ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਸਿਪਾਹੀ ਰਸ਼ਾਦ ਮੁਹੰਮਦ ਜਦੋ ਆਪਣੇ ਪਿੰਡ ਮੂਸਾਪੁਰ ਜਾ ਰਿਹਾ ਸੀ ਤਾਂ ਪਿੰਡ ਕਾਹਮਾ ਦੇ ਕੋਲ ਪੈਟਰੋਲ ਪੰਪ ਦੇ ਕੋਲ ਉਹ ਬਾਥਰੂਮ ਕਰਨੇ ਲਈ ਰੁਕਿਆ ਤਾਂ ਪਿੱਛੇ ਆਈ ਇਕ ਸਕਿਊਰਪਿਓ ਕਾਰ ਵਿੱਚ ਸਵਾਰ ਦੋ ਨੌਜਵਾਨਾ ਨੇ ਉਸਨੂੰ ਧੱਕਾ ਦੇ ਸੜਕ ਤੇ ਸੁੱਟ ਦਿੱਤਾ ਤੇ ਉਸਦੀ ਸਵਿਫਟ ਕਾਰ ਲੈ ਕੇ ਬੰਗਾ ਵੱਲ ਨੂੰ ਭੱਜ ਗਏ। ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਆਰੋਪੀਆ ਦੀ ਭਾਲ ਸ਼ੁਰੂ ਕੀਤੀ।

 

ਚਾਰ ਦਿਨ ਬਾਦ ਪੁਲਿਸ ਨੂੰ ਪਿੰਡ ਗਰਚਾ ਦੇ ਨੇੜੇ ਪੁਲਿਸ ਕਾਂਸਟੇਬਲ ਤੋ ਖੋਹੀ ਕਾਰ ਲਵਾਰਿਸ ਹਾਲਤ ਵਿੱਚ ਮਿਲੀ। ਇਸ ਤੋ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ। ਮੰਗਲਵਾਰ ਨੂੰ ਸੀਆਈਏ ਸਟਾਫ ਨਵਾਸ਼ਹਿਰ ਨੂੰ ਗੁਪਤ ਸੂਚਨਾ ਮਿਲੀ ਕਿ ਜਿਸਤੇ ਇੰਸਪੈਕਟਰ ਅਜੀਤ ਪਾਲ ਸਿੰਘ ਦੀ ਅਗੁਵਾਈ ਵਿੱਚ ਪੁਲਿਸ ਬੰਗਾ ਨੇ ਬੰਗਾ ਦੇ ਇਕ ਹੋਟਲ ਵਿੱਚ ਕਾਰਵਾਈ ਕਰਦੇ ਹੋਏ ਪੰਜ ਨੌਜਵਾਨਾ ਨੂੰ ਚੁੱਕਿਆ। ਐਸਐਸਓ ਰਾਜੀਵ ਕੁਮਾਰ ਨੇ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਕਾਬੂ ਕੀਤੇ ਦੋ ਆਰੋਪੀਆ ਨੇ ਮੰਨਿਆ ਕਿ ਉਨਾ ਨੇ ਹੀ ਸਿਪਾਹੀ ਕੋਲੋ ਕਾਰ ਖੋਹੀ ਸੀ।

 

ਉਨਾ ਦੱਸਿਆ ਕਿ ਕਾਬੂ ਕੀਤਾ ਗਿਆ ਇਕ ਆਰੋਪੀ ਪਿੰਡ ਖਟਕੜ ਕਲਾ ਤੇ ਦੂਸਰਾ ਆਰੋਪੀ ਘਾਗੋਰੋਡ ਮਜਾਰਾ ਦੇ ਹੈ। ਉਨਾ ਦੱਸਿਆ ਕਿ ਜਾਂਚ ਦੇ ਚੱਲਦੇ ਨੌਜਵਾਨਾ ਦੇ ਨਾਵਾ ਬਾਰੇ ਅਜੇ ਖੁਲਾਸਾ ਨਹੀ ਕੀਤਾ ਜਾ ਸਕਦਾ। ਅਜੇ ਜਾਂਚ ਜਾਰੀ ਹੈ। ਜਲਦ ਹੀ ਇਸ ਸਬੰਧ ਵਿੱਚ ਆਲਾ ਪੁਲਿਸ ਅਧਿਕਾਰੀ ਖੁਲਾਸਾ ਕਰਨਗੇ। ਪੁਲਿਸ ਸੂਤਰਾ ਅਨੁਸਾਰ ਕਾਬੂ ਕੀਤੇ ਗਏ ਆਰੋਪੀਆ ਦੇ ਤਾਰ ਬਰਨਾਲਾ ਵਿੱਚ ਕਬੱਡੀ ਕੱਪ ਦੇ ਪ੍ਰਮੋਟਰ ਐਨਆਰਆਈ ਵੀਰਾਂ ਤੇ ਫਾਇਰਿੰਗ ਮਾਮਲੇ ਨਾਲ ਵੀ ਜੁੜੇ ਹੋ ਸਕਦੇ ਹਨ। ਪੁਲਿਸ ਇਸ ਸਬੰਧ ਵਿੱਚ ਵੀ ਆਰੋਪੀਆ ਤੋ ਪੁੱਛਗਿਛ ਕਰ ਸਕਦੀ ਹੈ। ਜਲਦ ਹੀ ਜਿਲਾ ਪੁਲਿਸ ਵੱਲੋਂ ਹੋਰ ਗਿਰਫਤਾਰੀਆ ਦੀ ਵੀ ਸੰਭਾਵਨਾ ਹੈ।

Related posts

Leave a Comment