ਡਾ. ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁੱਕੇ ਰਾਸਨ ਦੀ ਤੀਸਰੀ ਖੇਪ ਸਮਰਪਿਤ

ਡਾ. ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁੱਕੇ ਰਾਸਨ ਦੀ ਤੀਸਰੀ ਖੇਪ ਸਮਰਪਿਤ
ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਸ਼ਨ ਦੀ ਤੀਸਰੀ ਖੇਪ ਪਠਾਨਕੋਟ ਨੂੰ ਦਿੱਤੇ ਜਾਣ ਤੇ ਜਿਲਾ ਪ੍ਰਸਾਸਨ ਨੇ ਸਹਿਯੋਗ ਲਈ ਟਰੱਸਟ ਦਾ ਕੀਤਾ ਧੰਨਵਾਦ
ਪਠਾਨਕੋਟ, 29 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁੱਕੇ ਰਾਸਨ ਦੀ ਤੀਸਰੀ ਖੇਪ ਅੱਜ ਜਿਲਾ ਪ੍ਰਸਾਸਨ ਪਠਾਨਕੋਟ ਨੂੰ ਭੇਂਟ ਕੀਤੀ। ਇਸ ਮੋਕੇ ਤੇ ਸ੍ਰੀ ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਹਿਯੋਗ ਲਈ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੰਦੇਸ ਦਿੱਤਾ ਕਿ ਇਸ ਤਰਾਂ ਦੇ ਲੋਕ ਹਿੱਤ ਦੇ ਕੰਮਾਂ ਲਈ ਸਾਨੂੰ ਅੱਗੇ ਆਉਂਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਦੂਸਰੇ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਜਤਿੰਦਰ ਸਰਮਾ ਪੀ.ਏ ਟੂ ਡਿਪਟੀ ਕਮਿਸ਼ਨਰ ਆਦਿ ਹਾਜ਼ਰ ਸਨ। 

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ.ਰਵਿੰਦਰ ਸਿੰਘ ਮਠਾਰੂ ਜਿਲਾ ਗੁਰਦਾਸਪੁਰ ਦੇ ਪ੍ਰਧਾਨ, ,ਸਕੱਤਰ ਹਰਮਿੰਦਰ ਸਿੰਘ, ਮੈਂਬਰ ਹਰਪਾਲ ਸਿੰਘ ਵੱਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੱਤੀ ਗਈ ਕਿ ਸਰਬੱਤ ਦਾ ਭਲਾ ਟਰੱਸਟ ਇਸ ਮਹਾਂਮਾਰੀ ਦੋਰਾਨ ਬਹੁਤ ਉੱਤਮ ਕਾਰਜ ਕਰ ਰਹੀ ਹੈ। ਉਨਾਂ ਦੱਸਿਆ ਕਿ ਲੋੜਵੰਦਾ ਨੂੰ ਸੁੱਕੇ ਰਾਸ਼ਨ ਦੀ ਸਹੂਲਤ ਦੇਣ ਤੋਂ ਇਲਾਵਾ ਮੈਡੀਕਲ ਖੇਤਰ ਵਿੱਚ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਟਰੱਸਟ ਭਵਿੱਖ ਵਿੱਚ ਵੀ ਜਿਲੇ ਦਾ ਹਰ ਤਰਾਂ ਨਾਲ ਸਹਿਯੋਗ ਕਰੇਗੀ।

Related posts

Leave a Reply