ਨਾਕਾਬੰਦੀ ਦੌਰਾਨ ਆਕਸਾਈਜ ਸੈਲ ਨੇ ਇਕ ਵਿਅਕਤੀ ਨੂੰ ਹਰਿਆਣਾ ਸਟੇਟ ਨਾਜਾਇਜ ਸ਼ਰਾਬ ਸਮੇਤ ਕੀਤਾ ਕਾਬੂ

ਬਟਾਲਾ, 15 ਸਤੰਬਰ (ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ) : ਐਸਐਸਪੀ ਰਛਪਾਲ ਸਿੰਘ ਵੱਲੋਂ ਅਸਮਾਜਿਕ ਅਨਸਰਾਂ ਅਤੇ ਨਾਜਾਇਜ ਸਰਾਬ ਦੀ ਤਸਕਰੀ ਦੇ ਵਿਰੁੱਧ ਛੇੜੀ ਮੁਹਿੰਮ ਆਕਸਾਈਜ ਸੈਲ ਬਟਾਲਾ ਵੱਲੋਂ ਕਾਂਦੀਆਂ ਰੋਡ ‘ਤੇ ਪਿੰਡ ਸ਼ਾਹਬਾਦ ਨਾਕਾਬੰਦੀ ਦੌਰਾਨ ਇਕ ਵਿਅਕਤੀ  ਹਰਿਆਣਾ ਸਟੇਟ ਮਾਰਕਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਮੁਕੇਸ਼ ਕੁਮਾਰ ਵਾਸੀ ਸ਼ਾਹਬਾਦ ਦੇ ਤੌਰ ਹੋਈ ਹੈ। ਮੁਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਹ ਸਰਾਬ ਲੱਖਾ ਮਸੀਹ ਤੋਂ 250 ਰੁਪਏ ਹਿਸਾਬ ਨਾਲ ਲਿਆਉਂਦਾ ਹੈ ਕਿ ਅੱਗੇ ਇਸ ਨੂੰ ਮਹਿੰਗੇ ਭਾਅ ‘ਤੇ ਵੇਚਦਾ ਹੈ।

ਜ਼ਿਕਰਯੋਗ ਹੈ ਕਿ ਪਿੰਡ ਸ਼ਾਹਬਾਦ ਅਕਸਰ ਨਾਜਾਇਜ਼ ਸਰਾਬ ਦੀ ਤਸਕਰੀ ਕਾਰਨ ਸਰੁੱਖਿਆ ਵਿੱਚ ਰਹਿੰਦਾ ਹੈ। ਪੁÎਲਿਸ ਵੱਲੋਂ ਭਾਰੀ ਛਾਪੇਮਾਰੀ ਕਰਨ ਦੇ ਬਾਵਜੂਦ ਵੀ ਇਥੇ ਨਾਜਾਇਜ ਸਰਾਬ ਦਾ ਧੰਦਾ ਰੁੱਕਣ ਦਾ ਨਾਮ ਨਹੀ ਲੈ ਰਿਹਾ ਹੈ। ਹੈਰਾਨੀ ਜਨਕ ਗੱਲ ਇਹ ਹੈ ਕਿ ਪਿੰਡ ਸ਼ਾਹਬਾਦ ਵਿੱਚ ਨਾਜਾਇਜ ਸਰਾਬ ਦੀ ਤਸਕਰੀ ਦਾ ਧੰਦਾ ਬਗੈਰ ਮਿਲੀਭੁਗਤ ਤੋਂ ਨਹੀਂ ਹੋ ਸਕਦਾ।

Related posts

Leave a Comment