EDITORIAL : ਅਮ੍ਰਿਤਸਰ ‘ਚ ਨਿਰੰਕਾਰੀ ਮਿਸ਼ਨ ‘ਤੇ ਹਮਲਾ ਧਾਰਮਿਕ ਕਲੇਸ਼ ਖੜਾ ਕਰਨ ਦੀ ਸਾਜਿਸ਼!

ਆਦੇਸ਼ ਪਰਮਿੰਦਰ ਸਿੰਘ :  ਅੰਮ੍ਰਿਤਸਰ ਵਿਖੇ ਅੱਜ ਨਿਰੰਕਾਰੀ ਭਵਨ ‘ਤੇ ਕੀਤੇ ਗਏ ਹਮਲੇ ਪਿੱਛੇ ਹਾਲੇ ਇਹ ਤਾਂ ਸਪਸ਼ਟ ਨਹੀਂ ਹੋ ਰਿਹਾ ਕਿ ਹਮਲੇ ਪਿੱਛੇ ਅਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਹੱਥ ਹੈ ਜਾਂ ਪੰਜਾਬ ਦੇ ਸਿੱਖ ਖਾੜਕੂਆਂ ਦਾ ਪਰ ਇਕ ਗੱਲ ਸਾਫ ਹੈ ਕਿ ਇਹ ਹਮਲਾ ਪੰਜਾਬ ਵਿਚ ਧਾਰਮਿਕ ਤੇ ਰਾਜਨੀਤਿਕ ਪੁਆੜਾ ਪਾਉਣ ਦੀ ਇਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਸਿੱਖ ਜਥੇਬੰਦੀਆਂ ਅਤੇ ਨਿਰੰਕਾਰੀਆਂ ਵਿਚਾਲੇ ਆਪਸੀ ਤਕਰਾਰ ਕਾਫੀ ਪੁਰਾਣਾ ਹੈ ਅਤੇ ਹਮਲਾਵਰ ਇਸ ਗੱਲ ਤੋਂ ਵਾਕਿਫ ਸਨ ਕਿ ਇਨ•ਾਂ ਦੋਵਾਂ ਧਿਰਾਂ ਵਿਚੋਂ ਕਿਸੇ ਇਕ ਧਿਰ ਨੂੰ ਉਕਸਾ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ। ਜਿਸ ਕਾਰਣ ਸਾਜਿਸ਼ ਤਹਿਤ ਨਿਰੰਕਾਰੀ ਭਵਨ ‘ਤੇ ਹਮਲਾ ਕਰਨ ਦੀ ਵਿਊਂਤਬੰਦੀ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਹਮਲੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਨੀ ਨੁਕਸਾਨ ਹੋ ਸਕੇ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ  ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਨੇ ਕਸ਼ਮੀਰ ਚ ਸਰਗਰਮ ਅਤਵਾਦੀਆਂ ਤੇ ਪੰਜਾਬ ਵਿਚ ਕੁਝ ਖਾੜਕੂ ਸੰਗਠਨਾਂ ਨਾਲ ਜੁੜੇ ਲੋਕਾਂ ਦਾ ਇਸਤੇਮਾਲ ਕਰਕੇ ਇਸ ਧਮਾਕੇ ਨੂੰ ਅੰਜਾਮ ਦਿੱਤਾ ਹੈ।

ਨਿਰੰਕਾਰੀ ਮਿਸ਼ਨ ਨੂੰ ਟਾਰਗੇਟ ਕਰਨ ਪਿੱਛੇ ਭਾਵਨਾ ਕੀ ਹੋ ਸਕਦੀ ਹੈ?
ਪੰਜਾਬ ਵਿਚ 1980 ਦੇ ਦਹਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਖਾੜਕੂਆਂ ਦੀ ਨਿਰੰਕਾਰੀ ਨਾਲ ਪੁਰਾਣੀ ਦੁਸ਼ਮਣੀ ਹੈ। ਸੰਨ 1978 ਵਿਚ ਵਿਸਾਖੀ ਵਾਲੇ ਦਿਨ ਦੋਹਾਂ ਧਿਰਾਂ ਵਿਚਾਲੇ ਧਾਰਮਿਕ ਮਸਲੇ ਨੂੰ ਲੈ ਕੇ ਖੂਨੀ ਟਕਰਾਅ ਹੋਇਆ ਸੀ। ਜਿਸ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਪੰਜਾਬ ਸਰਕਾਰ ਨੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿਚ ਧਾਰਮਿਕ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਧਾਂਰਮਿਕ ਇਕੱਠ ਦਾ ਵਿਰੋਧ ਕਰਨ ਆਏ ਦਮਦਮੀ ਟਕਸਾਲ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਨਿਰੰਕਾਰੀਆਂ ਨਾਲ ਟਕਰਾਅ ਹੋ ਗਿਆ ਸੀ। ਇਸ ਦੌਰਾਨ ਚੱਲੀ ਗੋਲੀ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ। ਨਿਰੰਕਾਰੀਆਂ ਦੀ ਇਸ ਕਾਰਵਾਈ ਦੇ ਜਵਾਬ ਵਿਚ ਸਿੱਖ ਖਾੜਕੂਆਂ ਨੇ ਨਿਰੰਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਨੂੰ ਦਿੱਲੀ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿੰਘ ਦੇ ਕਤਲ ਦੇ ਦੋਸ਼ ਵਿਚ ਰਣਜੀਤ ਸਿੰਘ ਨੂੰ 13 ਸਾਲ ਜੇਲ ਵਿਚ ਵੀ ਬਿਤਾਉਣੇ ਪਏ ਅਤੇ ਜੇਲ ਵਿਚ ਰਹਿੰਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਰਣਜੀਤ ਸਿੰਘ ਨੂੰ ਰਿਹਾਅ ਕੀਤਾ ਗਿਆ ਅਤੇ ਉਨ•ਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਆਪਣਾ ਅਹੁਦਾ ਸੰਭਾਲਿਆ ਸੀ।

Related posts

Leave a Comment