ਪਿੰਡ ਸੁਨੱਈਆਂ ਵਿਖੇ ਆਕਸਾਈਜ ਵਿਭਾਗ ਨੇ ਛਾਪੇਮਾਰੀ ਦੌਰਾਨ 80 ਕਿਲੋ ਲਾਹਣ ਬਰਾਮਦ

ਬਟਾਲਾ, 15 ਸਤੰਬਰ (ਅਵਿਨਾਸ਼ ਸ਼ਰਮਾ / ਸੰਜੀਵ ਨਈਅਰ )– ਐਸਐਸਪੀ ਰਛਪਾਲ ਸਿੰਘ ਵੱਲੋਂ ਸਮਾਜਿਕ ਅਨਸਰਾਂ ਅਤੇ ਨਾਜਾਇਜ ਸਰਾਬ ਦਾ ਧੰਦਾ ਕਰਨਵਾਲੇ ਤਸਕਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਆਕਸਾਈਜ ਸੈਲ ਬਾਲਾ ਵੱਲੋਂ ਪਿੰਡ ਸੁੱਨਈਆ ‘ਚਛਾਪੇਮਾਰੀ ਦੌਰਾਨ ਪਿੰਡ ਵਿੱਚ ਸ਼ਰਾਬ ਤਸਕਰਾਂ ਵੱਲੋਂ ਵੱਖਰੇ ਹੀ ਢੰਗ ਨਾਲ ਲੁਕਾ ਕੇ ਰੱਖੇ 4 ਡੱਬੇਕਰੀਬ 80 ਕਿਲੋ ਲਾਹਣ ਬਰਾਮਦ ਕੀਤੀ ਗਈ। ਜਿਸ ਨੂੰ ਆਕਸਾਈਜ ਇੰਸਪੈਕਟਰ ਦੀ ਜ਼ੇਰੇ ਨਿਗਰਾਨੀ ਮੌਕੇ’ਤੇ ਨਸ਼ਟ ਕੀਤਾ ਗਿਆ।

ਇਹ ਪਿੰਡ ਨਾਜਾਇਜ ਸ਼ਰਾਬ ਬਣਾਉਣ ‘ਚ ਮਸ਼ਹੂਰ ਹੈ, ਰੋਜ਼ਾਨਾ ਰੇਡ ਹੋਣ ਦੇਬਾਵਜੂਦ ਵੀ ਨਸ਼ਾਂ ਤਸਰਕਾਂ ਕੋਈ ਨਾ ਕੋਈ ਨਵਾਂ ਤਰੀਕਾਂ ਲੱਬ ਨਾਜਾਇਜ ਸ਼ਰਾਬ ਬਣਾਉਂਦੇ ਹਨ।ਆਕਸਾਈਜਸੈਲ ਇੰਚਾਰਜ ਗੁਰਦੀਪ ਸਿੰਘ ਵੱਲੋਂ ਪਿੰਡ ਵਾਲਿਆਂ ਨੂੰ ਸਖ਼ਤੀ ਨਾਲ ਚਿਤਾਵਨੀ ਦਿੱਤੀ ਕਿ ਉਹ ਬਾਜ਼ਆਉਣ ਨਹੀ ਤਾਂ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਏਐਸਆਈ ਸੰਤੋਖ ਸਿੰਘ , ਏਐਸਆਈ ਰਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Comment