ਫਿਸ਼ ਪਾਰਕ ਦੀ ਬਦਲੀ ਨੁਹਾਰ-ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਦੇ ਨਜਦੀਕ ਹੀ ਮਿਲੀ ਸੈਰਗਾਹ ਦੀ ਸਹੂਲਤ


25 ਲੱਖ ਰੁਪਏ ਖਰਚ ਕਰਕੇ ਕੀਤਾ ਜਾ ਰਿਹਾ ਪਾਰਕ ਦਾ ਨਵੀਨੀਕਰਨ : ਵਿਧਾਇਕ ਪਾਹੜਾ


ਗੁਰਦਾਸਪੁਰ,12 ਅਗਸਤ (ਅਸ਼ਵਨੀ) ਸ. ਬਰਿੰਦਰਮੀਤ ਸਿੰਘ  ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ  ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਇੱਕ ਵਾਰ ਫਿਰ ਤੋਂ ਵਿਕਾਸ ਕਾਰਜਾਂ ਨੂੰ ਗਤੀ ਮਿਲੀ ਹੈ ਅਤੇ ਸ਼ਹਿਰ ਦੇ ਵੱਖਵੱਖ ਹਿੱਸਿਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।
             ਵਿਧਾਇਕ ਪਾਹੜਾ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਲੋਕਾਂ ਨੂੰ ਸੈਰ ਕਰਨ ਲਈ ਸਥਾਨਕ ਫਿਸ਼ ਪਾਰਕ ਦਾ 25 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ,ਉਨਾਂ ਦੱਸਿਆ ਕਿ  ਫਿਸ਼ ਪਾਰਕ ਵਿਚ ਓਪਨ ਜਿੰਮ,ਪਲਾਂਟੇਸ਼ਨ, ਪੁੱਥ ਪਾਥ ਨੂੰ ਚੋੜਾ ਕਰਨ ਦਾ ਕੰਮ,ਫੁਹਾਰਾ,ਟਾਇਲਟ ਅਤੇ ਬਾਥਰੂਮ ਦੀ ਵਿਵਸਥਾ ਅਤੇ ਇੰਟਰਲਾਕ ਟਾਇਲ ਲਗਾ ਕੇ ਖੂਬਸੂਰਤ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਵੇਰੇ ਅਤੇ ਸ਼ਾਮ ਨੂੰ  ਸੈਰ ਕਰਨ ਦਾ ਖੂਬਸੂਰਤ ਵਾਤਾਵਰਣ ਮੁਹੱਈਆ ਹੋਵੇਗਾ।

ਉਨਾਂ ਦੱਸਿਆ ਕਿ ਨਿਰਧਾਰਤ ਸਮੇਂ ਅੰਦਰ ਹੀ ਇਸ ਪਾਰਕ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ,ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਵੱਖਵੱਖ ਵਿਕਾਸ ਕਾਰਜ ਜਿਵੇਂ ਚੋਕਾਂ ਨੂੰ ਖੂਬਸੂਰਤ ਬਣਾਉਣ,ਅਤਿ ਆਧੁਨਿਕ ਕਿਸਮ ਦੀਆਂ ਲਾਈਟ ਲਗਾਉਣ ਅਤੇ ਸੜਕਾਂ ਦੇ ਕਿਨਾਰਿਆਂ ਤੇ ਖੂਬਸੂਰਤ ਪੌਦੇ  ਲਗਾਉਣ ਦੇ ਕੰਮ ਕੀਤੇ ਜਾ ਰਹੇ ਹਨ,ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਚਲਦਿਆਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਬੀਮਾਰੀ ਤੋਂ ਬਚਾਉਣ ਲਈ ਵਿਸ਼ੇਸ ਮੁਹਿੰਮ ‘ਮਿਸ਼ਨ ਫਤਿਹ’ ਚਲਾਈ ਜਾ ਰਹੀ ਹੈ ਜਿਸ ਅਧੀਨ ਡੋਰ ਟੂ ਡੋਰ ਪਹੁੰਚ ਕਰਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਓ ਦੇ ਲਈ ਸਾਵਧਾਨ ਕੀਤਾ ਜਾ ਰਿਹਾ ਹੈ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ,ਉਨਾਂ ਦੁਹਾਰਇਆ ਕਿ ਗੁਰਦਾਸਪੁਰ ਹਲਕੇ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਤੇ ਬਿਨਾਂ ਪੱਖਪਾਤ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Related posts

Leave a Comment